Punjab

ਮੁਹੱਲਾ ਕਲੀਨਿਕ ਦਾ ਕੰਮ ਹੋਇਆ ਸ਼ੁਰੂ

ਲੁਧਿਆਣਾ, 2 ਅਕਤੂਬਰ : ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੇ ਪਿੰਡ ਲੁਹਾਰਾ ਵਿਖੇ ਪਿਛਲੇ ਦਿਨੀਂ ਮੁਹੱਲਾ ਕਲੀਨਿਕ ਬਣਾਉਣ ਲਈ ਪਿੰਡ ਵਾਸੀਆਂ ਅਤੇ ਹਲਕਾ ਵਿਧਾਇਕ ਦਰਮਿਆਨ ਹੋਏ ਵਿਵਾਦ ਨੂੰ ਸੁਲਝਾਉਣ ਉਪਰੰਤ ਆਪ ਆਗੂ ਸਰਬਜੀਤ ਸਿੰਘ ਸਰਬਾ ਅਤੇ ਨਗਰ ਨਿਵਾਸੀ ਪ੍ਰਬੰਧਕ ਕਮੇਟੀ ਵੱਲੋਂ ਮੁਹੱਲਾ ਕਲੀਨਿਕ ਦੀ ਇਮਾਰਤ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ। ਦੱਸਣਯੋਗ ਹੈ ਪਹਿਲਾਂ ਮੁਹੱਲਾ ਕਲੀਨਕ ਪਿੰਡ ਲੁਹਾਰਾ ਦੀ ਸੱਦੇ ਪੱਤੀ ਦੀ ਧਰਮਸ਼ਾਲਾ ਵਿਖੇ ਬਣਨਾ ਸੀ। ਨਗਰ ਨਿਵਾਸੀਆਂ ਨੇ ਇਸ ਉੱਤੇ ਵਿਰੋਧ ਜਤਾਇਆ ਅਤੇ ਆਖਰ ਪਿੰਡ ਦੇ ਮੋਹਤਵਰ ਵਿਅਕਤੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬਜੀਤ ਸਿੰਘ ਸਰਬਾ ਨੇ ਹਲਕਾ ਵਿਧਾਇਕ ਨੂੰ ਬੇਨਤੀ ਕਰਕੇ ਗੁਰਦੁਆਰਾ ਸਾਹਿਬ ਦੀ ਪਈ ਜਮੀਨ ਵਿੱਚ ਇਹ ਮੁਹੱਲਾ ਕਲੀਨਿਕ ਬਣਾਉਣ ਦੀ ਬੇਨਤੀ ਕੀਤੀ ਅਤੇ ਉਸ ਉੱਤੇ ਸਹਿਮਤੀ ਬਣੀ। ਅੱਜ 100 ਗਜ ਜਗ੍ਹਾ ਉੱਪਰ ਇਹ ਮੁਹੱਲਾ ਕਲੀਨਕ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਅਰਦਾਸ ਕਰਨ ਉਪਰੰਤ ਆਪ ਆਗੂ ਸਰਬਜੀਤ ਸਿੰਘ ਸਰਬਾ ਉਨ੍ਹਾਂ ਦੇ ਭਰਾ ਸੁਖਬੀਰ ਸਿੰਘ ਪੁੱਤਰ ਬਾਬੂ ਸਿੰਘ ਨੇ ਨੀਂਹ ਪੱਥਰ ਰੱਖਕੇ ਕੰਮ ਦੀ ਸ਼ੁਰੂਆਤ ਕਰਵਾਈ। ਸਰਬਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਖਰਚਾ ਕਰਕੇ ਇਹ ਮੁਹੱਲਾ ਕਲੀਨਿਕ ਲੋਕ ਅਰਪਤ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਵਿੰਦਰ ਸਿੰਘ ਕਾਲਾ, ਗੁਰਬਖਸ ਸਿੰਘ, ਲਖਵਿੰਦਰ ਸਿੰਘ ਲੱਖੀ, ਸੁਖਦੇਵ ਸਿੰਘ, ਕਰਮਜੀਤ ਸਿੰਘ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ, ਅਵਤਾਰ ਸਿੰਘ, ਨਰਿੰਦਰ ਸਿੰਘ, ਗੁਰਨਾਮ ਸਿੰਘ, ਰਿਖੀ ਸਿੰਘ, ਗੋਰਾ ਸਿੰਘ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button