Punjab

ਮੁਹਾਲੀ ਵਿਚ ਉੱਚੀ ਇਮਾਰਤਾਂ ਵਧੀਆਂ ਪਰ ਅੱਗ ਬੁਝਾਉਣ ਦੇ ਪ੍ਰਬੰਧ ਪੁਰਾਣੇ ਹੀ ਰਹੇ

ਮੁਹਾਲੀ, 12 ਮਈ-ਸ਼ਹਿਰ ਵਿਚ ਉੱਚੀ ਇਮਾਰਤਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਪਰ ਇਨ੍ਹਾਂ ਹਾਈਰਾਈਜ਼ ਇਮਾਰਤਾਂ ਵਿਚ ਅੱਗ ਬੁਝਾਉਣ ਲਈ ਅਜਿਹੇ ਕੋਈ ਆਧੁਨਿਕ ਉਪਕਰਣ ਨਹੀਂ ਹਨ ਜੋ ਇਮਾਰਤਾਂ ਦੀ ਵਧਦੀ ਉਚਾਈ ਦੇ ਅਨੁਕੂਲ ਹੋਣ। ਪਿਛਲੇ ਪੰਜ ਸਾਲਾ ਤੋਂ 300 ਫੁੱਟ ਉੱਚੀ ਹਾਈਡ੍ਰੋਲਿਕ ਲਿਫ਼ਟ ਖ਼ਰੀਦਣ ਦੀ ਯੋਜਨਾ ਸਿਰਫ਼ ਕਾਗਜ਼ਾਂ ਤਕ ਸੀਮਿਤ ਹੈ। ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਗਮਾਡਾ ਦੀ ਉਦਾਸੀਨਤਾ ਤੇ ਸਖ਼ਤ ਨਾਰਾਜ਼ਗੀ ਜਤਾਈ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਲਾਪਰਵਾਹੀ ਦੇਖ ਕੇ ਲੱਗਦਾ ਹੈ ਕਿ ਜਿਵੇਂ ਉਹ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਮੇਅਰ ਨੇ ਦੱਸਿਆ ਕਿ ਗਮਾਡਾ ਵੱਲੋਂ ਮੁਹਾਲੀ ਵਿੱਚ 400 ਫੁੱਟ ਜਾਂ 42 ਮੰਜ਼ਿਲਾਂ ਤਕ ਦੀਆਂ ਇਮਾਰਤਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਪਰ ਅਫਸੋਸ ਦੀ ਗੱਲ ਇਹ ਹੈ ਕਿ ਵਰਤਮਾਨ ਵਿੱਚ ਫਾਇਰ ਵਿਭਾਗ ਕੋਲ ਸਿਰਫ਼ 150 ਫੁੱਟ ਤਕ ਉਚਾਈ ਵਾਲੀ ਲਿਫ਼ਟ ਹੀ ਉਪਲਬਧ ਹੈ।

ਚੰਡੀਗੜ੍ਹ ਤੋਂ ਮੰਗਵਾਈ ਜਾਂਦੀ ਹੈ ਸਹਾਇਤਾ

ਆਪਾਤਕਾਲੀਨ ਹਾਲਾਤਾਂ ਵਿੱਚ ਅਕਸਰ ਮੁਹਾਲੀ ਨੂੰ ਚੰਡੀਗੜ੍ਹ ਤੋਂ ਹਾਈਡ੍ਰੋਲਿਕ ਲਿਫ਼ਟ ਮੰਗਵਾਉਣੀ ਪੈਂਦੀ ਹੈ, ਜਿਸ ਕਰਕੇ ਕਾਰਵਾਈ ਵਿੱਚ ਹੋਣ ਵਾਲੀ ਦੇਰੀ ਨਾਲ ਜਾਨਮਾਲ ਦੇ ਨੁਕਸਾਨ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ।

ਨਿਊ ਚੰਡੀਗੜ੍ਹ, ਨਿਆਗਾਓਂ ਤੇ ਕੁਰਾਲੀ ਵਿਚ ਨਹੀਂ ਹੈ ਕੋਈ ਫਾਇਰ ਸਟੇਸ਼ਨ

ਨਿਆਗਾਓਂ, ਜੋ ਕਿ ਚੰਡੀਗੜ੍ਹ ਨਾਲ ਲੱਗਦਾ ਹੈ, ਉਥੇ ਇਕ ਵੀ ਅੱਗ ਬੁਝਾਉਣ ਵਾਲਾ ਵਾਹਨ ਉਪਲਬਧ ਨਹੀਂ। ਕੁਰਾਲੀ, ਜੋ ਕਿ ਪਟਾਕਾ ਬਾਜ਼ਾਰ ਲਈ ਮਸ਼ਹੂਰ ਹੈ, ਉਥੇ ਵੀ ਕੋਈ ਫਾਇਰ ਸਟੇਸ਼ਨ ਨਹੀਂ ਹੈ। ਨਿਊ ਚੰਡੀਗੜ੍ਹ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਹਾਈਟੈਕ ਰਿਹਾਇਸ਼ੀ ਖੇਤਰ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ, ਉਥੇ ਇਕੋਸਿਟੀ-1, ਇਕੋਸਿਟੀ-2, ਮੈਡੀਸਿਟੀ ਵਰਗੀਆਂ ਰਿਹਾਇਸ਼ੀ ਸਕੀਮਾਂ ਹਨ, ਅਤੇ ਇਥੇ ਪੰਜਾਬ ਐੱਮਐੱਲਏ ਹਾਸਟਲ ਵੀ ਬਣਾਇਆ ਗਿਆ ਹੈ, ਜਿਸ ਦੀ ਉਚਾਈ ਵੀ ਲਗਭਗ 400 ਫੁੱਟ ਹੈ, ਪਰ ਫਾਇਰ ਸੁਰੱਖਿਆ ਦੇ ਨਿਯਮ ਅਜੇ ਵੀ ਪਿੱਛੇ ਰਹਿ ਗਏ ਹਨ।

ਕੀ ਕਹਿੰਦੇ ਨੇ ਪੰਜਾਬ ਬਿਲਡਿੰਗ ਨਿਯਮ

ਪੰਜਾਬ ਬਿਲਡਿੰਗ ਨਿਯਮਾਂ ਮੁਤਾਬਕ ਰਿਹਾਇਸ਼ੀ ਇਲਾਕੇ ਵਿੱਚ ਘਰ ਦੀ ਵੱਧ ਤੋਂ ਵੱਧ ਉਚਾਈ 15 ਮੀਟਰ ਹੋ ਸਕਦੀ ਹੈ। ਗਰੁੱਪ ਹਾਉਸਿੰਗ ਲਈ ਉਚਾਈ ਦੀ ਕੋਈ ਹੱਦ ਨਹੀਂ, ਪਰ ਫਾਇਰ ਵਿਭਾਗ ਤੋਂ ਐੱਨਓਸੀ ਲੈਣਾ ਜ਼ਰੂਰੀ ਹੈ। ਸਵਾਲ ਇਹ ਉੱਠਦਾ ਹੈ ਕਿ ਜਦੋਂ ਵਿਭਾਗ ਕੋਲ 150 ਫੁੱਟ ਤੋਂ ਉੱਚੀਆਂ ਇਮਾਰਤਾਂ ਲਈ ਕੋਈ ਸਹੂਲਤ ਨਹੀਂ, ਤਾਂ ਐੱਨਓਸੀ ਕਿਵੇਂ ਜਾਰੀ ਕੀਤੀ ਜਾ ਰਹੀ ਹੈ।

ਫਾਇਰ ਵਿਭਾਗ ਦਾ ਬਿਆਨ ਫਾਇਰ ਵਿਭਾਗ ਵੱਲੋਂ ਇਕ ਹਾਈਡ੍ਰੋਲਿਕ ਲਿਫ਼ਟ ਦੀ ਮੰਗ ਕੀਤੀ ਗਈ ਹੈ। ਇਹ ਮੰਗ ਪਹਿਲਾਂ ਹੀ ਗਮਾਡਾ ਨੂੰ ਭੇਜੀ ਗਈ ਸੀ, ਅਤੇ ਕਈ ਵਾਰੀ ਯਾਦ ਦਿਵਾਉਣ ਦੇ ਬਾਵਜੂਦ ਅਜੇ ਤਕ ਕਾਰਵਾਈ ਨਹੀਂ ਹੋਈ। ਹੁਣ ਵਿਭਾਗ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਹੀ ਲਿਫ਼ਟ ਖਰੀਦਦਣ ਦੀ ਪ੍ਰਕਿਰਿਆ ਅਗੇ ਵਧੇਗੀ।

Related Articles

Leave a Reply

Your email address will not be published. Required fields are marked *

Back to top button