Punjab

ਮੀਂਹ ਕਾਰਨ ਛੱਤ ਡਿੱਗਣ ਨਾਲ ਵਾਲੀਬਾਲ ਖਿਡਾਰੀ ਦੀ ਮੌਤ

ਪਿੰਡ 'ਚ ਸੋਗ ਦੀ ਲਹਿਰ

ਮੁੱਲਾਂਪੁਰ ਦਾਖਾ, 27 ਅਗਸਤ : ਲਾਗਲੇ ਪਿੰਡ ਮੁੱਲਾਂਪੁਰ ਵਿਖੇ ਉਸ ਵਕਤ ਸੋਗ ਦੀ ਲਹਿਰ ਫੈਲ ਗਈ, ਜਦੋਂ 57 ਸਾਲਾਂ ਸਾਬਕਾ ਵਾਲੀਬਾਲ ਖਿਡਾਰੀ ਸਤਪਾਲ ਸਿੰਘ ਦੀ ਅਚਾਨਕ ਛੱਤ ਡਿੱਗਣ ਨਾਲ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਕਾਲਾ ਦੇ ਘਰ ਪਸ਼ੂਆਂ ਵਾਲੇ ਵਾੜੇ ਦੀ ਛੱਤ ਡਿੱਗ ਪਈ। ਇਸ ਛੱਤ ਹੇਠਾਂ ਹੀ ਕਾਲਾ ਸੌਂਦਾ ਸੀ। ਬੁੱਧਵਾਰ ਸਵੇਰੇ 5:30 ਵਜੇ ਦੇ ਕਰੀਬ ਅਚਾਨਕ ਵਾੜੇ ਦੀ ਸਾਰੀ ਛੱਤ ਹੇਠਾਂ ਡਿੱਗ ਪਈ, ਜਿਸਦੇ ਪਤਾ ਲੱਗਦਿਆਂ ਹੀ ਪਰਿਵਾਰਿਕ ਮੈਂਬਰਾਂ ਅਤੇ ਆਲੇ ਦੇ ਰਹਿਣ ਵਾਲੇ ਵਿਅਕਤੀਆਂ ਨੇ ਮਲਬਾ ਹਟਾਇਆ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਸਬ- ਤਹਿਸੀਲ ਮੁੱਲਾਂਪੁਰ ਦੇ ਨਾਇਬ ਤਹਸੀਲਦਾਰ ਕਰਮਜੀਤ ਸਿੰਘ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਮੌਕੇ ’ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਨਾਲ ਜਿੱਥੇ ਦੁੱਖ ਸਾਂਝਾ ਕੀਤਾ ਉੱਥੇ ਹਰ ਸੰਭਵ ਮਦਦ ਦਿਵਾਉਣ ਦਾ ਭਰੋਸਾ ਵੀ ਦਿਵਾਇਆ। ਪਿੰਡ ਵਾਲਿਆਂ ਨੇ ਦੱਸਿਆ ਕਿ ਸਤਨਾਮ ਸਿੰਘ ਕਈ ਸਾਲਾਂ ਤੋਂ ਆਪਣੇ ਪਸ਼ੂਆਂ ਵਾਲੇ ਵਾੜੇ ਵਿੱਚ ਹੀ ਸੌਂਦਾ ਸੀ ਅਤੇ ਇਸ ਦੀ ਛੱਤ ਕਾਫੀ ਪੁਰਾਣੀ ਅਤੇ ਕਮਜ਼ੋਰ ਹੋ ਚੁੱਕੀ ਸੀ। ਉਹਨਾਂ ਦੱਸਿਆ ਕਿ ਹੁਣ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਅਚਾਨਕ ਤੜਕਸਾਰ ਛੱਤ ਢੇਰੀ ਹੋ ਗਈ, ਜਿਸ ਕਾਰਣ ਹੇਠਾਂ ਸੁੱਤੇ ਪਏ ਸਤਪਾਲ ਸਿੰਘ ਦੀ ਮੌਤ ਹੋ ਗਈ। ਪਿੰਡ ਵਾਸੀਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਰੀਬ ਪਰਿਵਾਰਾਂ ਲਈ ਪੱਕੇ ਮਕਾਨ ਬਣਾਉਣ ਦੀ ਯੋਜਨਾ ਨੂੰ ਜਲਦੀ ਲਾਗੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਅਜਿਹਾ ਹਾਦਸਾ ਮੁੜ ਨਾ ਵਾਪਰੇ। ਮਿ੍ਰਤਕ ਸਤਪਾਲ ਸਿੰਘ ਸਾਬਕਾ ਨਾਮਵਰ ਵਾਲੀਬਾਲ ਦਾ ਖਿਡਾਰੀ ਸੀ ਅਤੇ ਆਪਣੇ ਪਿੰਡ ਮੁੱਲਾਂਪੁਰ ਦੀ ਵਾਲੀਬਾਲ ਕਲੱਬ ਵੱਲੋਂ ਲੰਬਾ ਸਮਾਂ ਵੱਡੇ ਟੂਰਨਾਮੈਂਟਾ ਵਿੱਚ ਹਿੱਸ ਲੈਂਦਾ ਰਿਹਾ ਅਤੇ ਉਹ ਦੂਜੀਆਂ ਖੇਡ ਕਲੱਬਾਂ ਲਈ ਕਾਲਾ ਮੁੱਲਾਂਪੁਰ ਵਜੋਂ ਜਾਣਿਆਂ ਜਾਂਦਾ ਸੀ।

Related Articles

Leave a Reply

Your email address will not be published. Required fields are marked *

Back to top button