Punjab

ਮਾਹੀ ਸ਼ਰਮਾ ਦਾ ਵਿਆਹ? ਵਾਇਰਲ ਫੋਟੋ ਨੇ ਹੈਰਾਨ ਅਤੇ ਪਰੇਸ਼ਾਨ ਕੀਤੇ ਪ੍ਰਸ਼ੰਸਕ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 26 ਨਵੰਬਰ : ਮਾਹੀ ਸ਼ਰਮਾ ਇਸ ਸਮੇਂ ਬਤੌਰ ਮਾਡਲ ਪੰਜਾਬੀ ਸੰਗੀਤਕ ਜਗਤ ਵਿੱਚ ਛਾਈ ਹੋਈ ਹੈ, ਅਦਾਕਾਰਾ ਨੇ ਮਾਡਲਿੰਗ ਦੇ ਤੌਰ ਉਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ ਹਨ। ਹੁਣ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਇੱਕ ਫੋਟੋ ਨੇ ਅਦਾਕਾਰਾ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਫੋਟੋ ਵਿੱਚ ਅਦਾਕਾਰਾ ਵਿਆਹ ਦੇ ਜੋੜੇ ਵਿੱਚ ਨਜ਼ਰ ਆ ਰਹੀ ਹੈ। ਹਾਲਾਂਕਿ ਅਦਾਕਾਰਾ ਨੇ ਇਸ ਸੰਬੰਧੀ ਹਜੇ ਤੱਕ ਆਧਿਕਾਰਤ ਤੌਰ ਉਤੇ ਕੁੱਝ ਵੀ ਨਹੀਂ ਕਿਹਾ ਹੈ। ਫੋਟੋਆਂ ਦੇਖਣ ਤੋਂ ਲੱਗਦਾ ਹੈ ਕਿ ਇਹ ਫੋਟੋਆਂ ਅਦਾਕਾਰਾ ਨੇ ਕਿਸੇ ਗਾਣੇ ਦੀ ਸ਼ੂਟਿੰਗ ਦੌਰਾਨ ਕਰਵਾਈਆਂ ਹਨ।

ਫੋਟੋਆਂ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਜਦੋਂ ਤੋਂ ਇਹ ਫੋਟੋਆਂ ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ਹਨ, ਪ੍ਰਸ਼ੰਸਕ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, “ਕੀ ਤੁਹਾਡਾ ਵਿਆਹ ਸੱਚੀ ਹੋ ਗਿਆ ਹੈ?” ਇੱਕ ਹੋਰ ਨੇ ਲਿਖਿਆ, “ਹੋ ਗਿਆ ਉਹੀ ਕੰਮ।” ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਆਹ ਨੂੰ ਲੈ ਕੇ ਵਧਾਈਆਂ ਭੇਜ ਰਹੇ ਹਨ। ਹਾਲਾਂਕਿ ਅਦਾਕਾਰਾ ਨੇ ਇਸ ਸੰਬੰਧੀ ਕੁੱਝ ਵੀ ਪੋਸਟ ਨਹੀਂ ਕੀਤਾ ਹੈ।

Related Articles

Leave a Reply

Your email address will not be published. Required fields are marked *

Back to top button