Punjab

ਮਾਲੇਰਕੋਟਲਾ ਨੂੰ ਅਜੇ ਤੱਕ ਨਸੀਬ ਨਹੀਂ ਹੋਇਆ ਪ੍ਰਬੰਧਕੀ ਕੰਪਲੈਕਸ,111 ਕਰੋੜ ਦੇ ਫੰਡਾਂ ਦੀ ਪ੍ਰਵਾਨਗੀ ਦੀ ਫਾਈਲ ਵਿੱਤ ਵਿਭਾਗ ਦੇ ਕਾਗਜ਼ਾਂ ’ਚ ਰੁਲੀ

ਮਾਲੇਰਕੋਟਲਾ, 10 ਜੂਨ : ਪੰਜਾਬ ਦਾ 23ਵਾਂ ਜ਼ਿਲ੍ਹਾ ਬਣੇ ਮਾਲੇਰਕੋਟਲਾ ਨੂੰ ਬੇਸ਼ੱਕ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਮਾਲੇਰਕੋਟਲਾ ਸਿਰਫ ਨਾਂ ਦਾ ਜ਼ਿਲ੍ਹਾ ਬਣਕੇ ਰਹਿ ਗਿਆ ਹੈ ਕਿਉਂਕਿ ਚਾਰ ਸਾਲ ਦੇ ਵਕਫ਼ੇ ਤੋਂ ਬਾਅਦ ਵੀ ਇਹ ਜ਼ਿਲ੍ਹਾ ਮਾਲੇਰਕੋਟਲਾ ਅਜਿਹੀਆਂ ਕਈ ਸਹੂਲਤਾਂ ਤੋਂ ਸੱਖਣਾ ਹੈ ਜੋ ਇਕ ਜ਼ਿਲ੍ਹੇ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ। ਇੰਜ ਕਿਹਾ ਜਾਵੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਮਾਲੇਰਕੋਟਲਾ ਪੰਜਾਬ ਦਾ ਇਕੋ-ਇਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਪ੍ਰਬੰਧਕੀ ਕੰਪਲੈਕਸ ਹੀ ਨਹੀਂ ਬਣਿਆ। ਅਜਿਹੇ ’ਚ ਡੀਸੀ ਤੇ ਐੱਸਐੱਸਪੀ ਦਫ਼ਤਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਰਹਾਇਸ਼ਾਂ ਵੀ ਆਰਜ਼ੀ ਤੌਰ ’ਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਇੱਕੋ-ਇਕ ਮੁਸਲਿਮ ਬਹੁਗਿਣਤੀ ਵਾਲੇ ਮੰਨੇ ਜਾਣ ਵਾਲੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਨੂੰ ਸਾਲ 2021 ਦੌਰਾਨ ਤਤਕਾਲੀਨ ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਐਲਾਨਿਆ ਗਿਆ ਸੀ ਤੇ ਇਹ ਐਲਾਨ ਇਕ ਇਤਿਹਾਸਕ ਕਦਮ ਮੰਨਿਆ ਗਿਆ ਸੀ ਜੋ ਸੰਸਕ੍ਰਿਤਕ ਪਛਾਣ ਤੇ ਪ੍ਰਸ਼ਾਸਕੀ ਸੁਧਾਰ ਵਲੋਂ ਵੱਡੀ ਉਮੀਦ ਬਣਾਇਆ ਗਿਆ ਪਰ ਚਾਰ ਸਾਲ ਬਾਅਦ ਵੀ ਮਾਲੇਰਕੋਟਲਾ ਨੂੰ ਵਿਸ਼ੇਸ਼ ਜ਼ਿਲ੍ਹਾ ਹੋਣ ਦੇ ਫ਼ਾਇਦੇ ਨਹੀਂ ਮਿਲ ਰਹੇ।

Related Articles

Leave a Reply

Your email address will not be published. Required fields are marked *

Back to top button