Punjab

ਮਾਲਵਾ ਐਕਸਪ੍ਰੈਸ ਦੇ ਜਨਰਲ ਡੱਬੇ ‘ਚੋਂ ਮਿਲਿਆ ਲਾਵਾਰਿਸ ਬੈਗ, ਪੰਜ ਪਿਸਤੌਲ ਤੇ 10 ਮੈਗਜ਼ੀਨ ਬਰਾਮਦ

ਪਠਾਨਕੋਟ, 27 ਫਰਵਰੀ- ਜੀਆਰਪੀ ਪਠਾਨਕੋਟ ਪੁਲਿਸ ਸਟੇਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਕੈਂਟ ਜੀਆਰਪੀ ਚੌਕੀ ਇੰਚਾਰਜ ਏਐੱਸਆਈ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਰੇਲਵੇ ਸਟੇਸ਼ਨ ਕੈਂਟ ਵਿਖੇ ਚੈਕਿੰਗ ਕਰ ਰਹੀ ਸੀ। ਜੀਆਰਪੀ ਵੱਲੋਂ ਪਲੇਟਫਾਰਮ ਨੰਬਰ 2 ‘ਤੇ ਰੁਕੀ ਟ੍ਰੇਨ ਨੰਬਰ 12919 ਮਾਲਵਾ ਐਕਸਪ੍ਰੈਸ ਦੀ ਚੈਕਿੰਗ ਕੀਤੀ ਗਈ। ਜੀਆਰਪੀ ਨੇ ਜਦੋ ਜਨਰਲ ਡੱਬੇ ਵਿੱਚ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ ਉਹਨਾਂ ਨੂੰ ਇੱਕ ਲਾਵਾਰਿਸ ਬੈਗ ਮਿਲਿਆ। ਇਸ ਸਬੰਧੀ ਨੇੜਲੇ ਯਾਤਰੀਆਂ ਤੋਂ ਬੈਗ ਬਾਰੇ ਪੁੱਛਿਆ ਗਿਆ। ਪਰ ਕਿਸੇ ਵੀ ਯਾਤਰੀ ਨੇ ਬੈਗ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸ਼ੱਕ ਦੇ ਆਧਾਰ ‘ਤੇ ਜੀਆਰਪੀ ਨੇ ਐਂਟੀ ਸਾਈਬੋਟੇਜ ਟੀਮ ਕੋਲੋਂ ਬੈਗ ਦੀ ਜਾਂਚ ਕਰਵਾਈਤਲਾਸ਼ੀ ਲੈਣ ‘ਤੇ ਬੈਗ ਵਿੱਚੋਂ 5 ਪਿਸਤੌਲ ਅਤੇ 10 ਮੈਗਜ਼ੀਨ ਬਰਾਮਦ ਹੋਏ।ਜੀਆਰਪੀ ਨੇ ਪਿਸਤੌਲ ਅਤੇ ਮੈਗਜ਼ੀਨ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button