Punjab

ਮਾਨਸਾ ਦੇ ਪਿੰਡ ਮੱਲ ਸਿੰਘ ਵਾਲਾ ‘ਚ ਹੋਇਆ ਧਮਾਕਾ, ਅੱਗ ਲੱਗੀ ਤੇ ਪਿਆ ਡੂੰਘਾ ਟੋਇਆ

ਮਾਨਸਾ,10 ਮਈ-ਮਾਨਸਾ ਜ਼ਿਲ੍ਹੇ ਦੇ ਪਿੰਡ ਮੱਲ ਸਿੰਘ ਵਾਲਾ ‘ਚ ਅੱਧੀ ਰਾਤ ਧਮਾਕੇ ਦੀ ਅਵਾਜ਼ ਸੁਣੀ ਤੇ ਇਸ ਦੌਰਾਨ ਖੇਤ ’ਚ ਮਿਜ਼ਾਈਲਨੁਮਾ ਚੀਜ਼ ਡਿੱਗੀ। ਡਿੱਗਣ ਵਾਲੀ ਜਗ੍ਹਾ ‘ਤੇ ਇਸ ਨਾਲ ਇੱਕ ਡੂੰਘਾ ਟੋਇਆ ਪੈ ਗਿਆ ਅਤੇ ਉਥੇ ਅੱਗ ਲੱਗ ਗਈ। ਪਰ ਇਸ ਦੌਰਾਨ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਇਸ ਦਾ ਪਤਾ ਲੱਗਦੇ ਹੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ। ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਅਧਿਕਾਰਕ ਤੌਰ ‘ਤੇ ਪੁਸ਼ਟੀ ਨਹੀਂ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਰਾਤ ਇੱਕ ਵੱਡਾ ਧਮਾਕਾ ਹੋਣ ‘ਤੇ ਇਹ ਚੀਜ਼ ਡਿੱਗੀ ਹੈ ਅਤੇ ਇਸ ਦੇ ਪੁਰਜ਼ੇ ਵੀ ਆਸ ਪਾਸ ਡਿੱਗ ਗਏ। ਪਿੰਡ ਦੇ ਰਹਿਣ ਵਾਲੇ ਉਜਾਗਰ ਸਿੰਘ ਨੇ ਦੱਸਿਆ ਕਿ ਰਾਤੀ ਉਨ੍ਹਾਂ ਦੇ ਖੇਤ ਕੋਲ ਧਮਾਕਾ ਹੋਣ ਬਾਅਦ ਇੱਕ ਵਸਤੂ ਡਿੱਗੀ, ਜਿਸ ਦੇ ਪੁਰਜ਼ੇ ਅਜੇ ਵੀ ਖਿਲਰੇ ਪਏ ਹਨ। ਖੇਤ ਠੇਕੇ ’ਤੇ ਲੈਣ ਵਾਲੇ ਕਿਸਾਨ ਨੇ ਦੱਸਿਆ ਕਿ ਦੋ ਕਿੱਲੇ ਪਰਾਲੀ ਬਣਾਉਣ ਵਾਲੀ ਰਹਿੰਦੀ ਸੀ ਤੇ ਉਥੇ ਅੱਗ ਲੱਗੀ ਪਈ ਸੀ। ਫ਼ਿਰ ਪਤਾ ਲੱਗਿਆ ਡੂੰਘਾ ਟੋਇਆ ਪੁੱਟਿਆ ਗਿਆ ਸੀ ਅਤੇ ਪੁਰਜੇ ਆਸੇ ਪਾਸੇ ਖਿਲਰੇ ਪਏ ਸੀ। ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਿੰਡ ਮੱਲ ਸਿੰਘ ਵਾਲਾ ਦੇ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਰਾਤ 2 ਵਜੇ ਦੇ ਬਾਅਦ ਖੇਤਾਂ ’ਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਇਸ ਦੌਰਾਨ 6 ਫੁੱਟ ਦੇ ਕਰੀਬ ਇੱਕ ਡੂੰਘਾ ਖੱਡਾ ਪੁੱਟਿਆ ਗਿਆ। ਇਸ ਦੌਰਾਨ ਐਸਡੀਐਮ ਗਗਨਦੀਪ ਸਿੰਘ , ਡੀਐਸਪੀ ਪੁਸ਼ਪਿੰਦਰ ਸਿੰਘ ਤੇ ਪੁਲਿਸ ਮੁਲਾਜ਼ਮ ਵੀ ਪੁੱਜੇ ਤੇ ਇਸ ਦੀ ਜਾਂਚ ‘ਚ ਜੁਟੇ ਹਨ।

Related Articles

Leave a Reply

Your email address will not be published. Required fields are marked *

Back to top button