Punjab

ਮਾਈਨਿੰਗ ਅਫਸਰ ’ਤੇ ਹਮਲਾ ਕਰਕੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ’ਚ 5 ਨਾਮਜ਼ਦ

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ, 16 ਮਾਰਚ- ਆਰਿਫ ਕੇ ਦੇ ਅਧੀਨ ਆਉਂਦੇ ਪਿੰਡ ਅਟਾਰੀ ਵਿਖੇ ਮਾਈਨਿੰਗ ਅਫਸਰ ਦੀ ਟੀਮ ’ਤੇ ਹਮਲਾ ਕਰਕੇ, ਜਾਨੋ ਮਾਰਨ ਦੀਆਂ ਧਮਕੀਆਂ ਦੇਣ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਦੋਸ਼ ਵਿਚ ਪੁਲਿਸ ਨੇ ਦੋ ਬਾਏ ਨੇਮ ਵਿਅਕਤੀਆਂ ਤੇ 2-3 ਅਣਪਛਾਤੇ ਵਿਅਕਤੀਆਂ ਖਿਲਾਫ 132, 221, 115 (2), 126, 351 (1) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਕ ਪੱਤਰ ਵੱਲੋਂ ਗੁਰਸਿਮਰਨ ਸਿੰਘ ਗਿੱਲ ਉਪ ਮੰਡਲ ਅਫਸਰ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ ਜਲ ਨਿਕਾਸ ਉਸਾਰੀ ਉਪ ਮੰਡਲ 1 ਫਿਰੋਜ਼ਪੁਰ ਹੋਇਆ ਇਕ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਅਟਾਰੀ ਪਾਸ ਪੁੱਜੇ ਤਾਂ ਇਕ ਰੇਤਾ ਦੀ ਟਰਾਲੀ ਆਉਂਦੀ ਵਿਖਾਈ ਦਿੱਤੀ, ਜਿਸ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਟਰਾਲੀ ਵਿਚ ਮੌਜ਼ੂਦ ਮਟਰੀਅਲ ਰੇਤਾ ਪਾਈ ਗਈ। ਗੁਰਸਿਮਰਨ ਸਿੰਘ ਨੇ ਦੱਸਿਆ ਕਿ 6.10 ਪੀਐੱਮ ’ਤੇ ਮਲਕੀਤ ਸਿੰਘ ਸਰਪੰਚ ਵਗੈਰਾ ਮੌਕਾ ’ਤੇ ਆ ਗਏ ਤੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਉਕਤ ਟਰੈਕਟਰ ਟਰਾਲੀ ਨੂੰ ਭਜਾਉਣ ਦੀ ਕੋਸ਼ਿਸ਼ ਕੀੀਤ ਤੇ ਉਕਤ ਵਿਅਕਤੀਆਂ ਮਲਕੀਤ ਸਿੰਘ ਸਰਪੰਚ, ਰਮਨ ਸਿੰਘ ਪੁੱਤਰਾਨ ਸ਼ੇਰ ਸਿੰਘ ਵਾਸੀਅਨ ਪਿੰਡ ਅੱਕੂ ਵਾਲਾ; ਅਤੇ 2-3 ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਅਤੇ ਕਲਰਕ ਉਂਕਾਰ ਸਿੰਘ ਦੇ ਮੂੰਹ ’ਤੇ ਮੁੱਕੇ ਮਾਰੇ ਤੇ ਜਾਨੋ ਮਾਰਨ ਦੀਆਂ ਦਿੱਤੀਆਂ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button