Punjab

ਮਹਿਰੋਂ ਵਿਖੇ ਨਵੇਂ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ

ਮੋਗਾ, 16 ਅਕਤੂਬਰ : ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਰਹਿਨੁਮਾਈ ਹੇਠ ਪਿੰਡ ਮਹਿਰੋਂ ਦੀ ਗ੍ਰਾਮ ਪੰਚਾਇਤ ਵੱਲੋਂ ਬੁਧਵਾਰ ਨੂੰ ਨਵੇਂ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸਮਾਗਮ ਦੀ ਅਗਵਾਈ ਪਿੰਡ ਦੀ ਸਰਪੰਚ ਸੁਖਜੀਤ ਕੌਰ ਵੱਲੋਂ ਕੀਤੀ ਗਈ। ਸ਼ੁਰੂਆਤ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਜੀ ਵੱਲੋਂ ਅਰਦਾਸ ਕਰਵਾ ਕੇ ਕੀਤੀ ਗਈ, ਜਿਸ ਤੋਂ ਬਾਅਦ ਸਰਪੰਚ ਸੁਖਜੀਤ ਕੌਰ ਨੇ ਸ਼ਰਧਾ ਤੇ ਸਤਿਕਾਰ ਨਾਲ ਨੀਂਹ ਪੱਥਰ ਰੱਖਿਆ। ਸਮਾਜ ਸੇਵੀ ਆਗੂ ਕਮਲਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਪਿੰਡ ਮਹਿਰੋਂ ਲਈ ਇਤਿਹਾਸਕ ਹੈ ਕਿਉਂਕਿ ਜਿਸ ਦਿਨ ਸਰਪੰਚ ਸੁਖਜੀਤ ਕੌਰ ਚੁਣੀ ਗਈ ਸੀ, ਉਸੇ ਦਿਨ ਪਿੰਡ ਦੇ ਪੰਚਾਇਤ ਘਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਗੱਲ ਪਿੰਡ ਦੇ ਨਵੇਂ ਵਿਕਾਸ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕੱਠੇ ਹੋਣ ਦੀ ਲੋੜ ਹੈ, ਤਾਂ ਜੋ ਮਹਿਰੋਂ ਪਿੰਡ ਨੂੰ ਇਕ ਮਾਡਲ ਪਿੰਡ ਬਣਾਇਆ ਜਾ ਸਕੇ। ਸਰਪੰਚ ਸੁਖਜੀਤ ਕੌਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਪਿੰਡ ਮਹਿਰੋਂ ਵਿਚ ਵੀ ਕਈ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦਾ ਵਿਕਾਸ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਅਤੇ ਪੰਚਾਇਤ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਵਿਚ ਅੱਗੇ ਰਹੇਗੀ। ਸਰਪੰਚ ਕੌਰ ਨੇ ਇਹ ਵੀ ਕਿਹਾ ਕਿ ਵਿਧਾਇਕ ਲਾਡੀ ਢੋਸ ਵੱਲੋਂ ਗ੍ਰਾਮ ਪੰਚਾਇਤਾਂ ਲਈ ਦਿੱਤੀਆਂ ਗ੍ਰਾਂਟਾਂ ਨਾਲ ਸੜਕਾਂ, ਚਾਨਣ, ਪਾਣੀ ਅਤੇ ਸਾਫ਼-ਸੁਥਰਾਈ ਵਰਗੇ ਖੇਤਰਾਂ ਵਿੱਚ ਤਰੱਕੀ ਦੀ ਨਵੀਂ ਰਾਹ ਖੁੱਲੇਗੀ। ਅੰਤ ਵਿਚ ਪਿੰਡ ਵਾਸੀਆਂ ਵੱਲੋਂ ਸਰਪੰਚ ਸੁਖਜੀਤ ਕੌਰ, ਆਗੂ ਕਮਲਪ੍ਰੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਪਿੰਡ ਲਈ ਆਤਮਕ ਤੇ ਵਿਕਾਸਕਾਰੀ ਦੋਵੇਂ ਪਾਸਿਆਂ ਤੋਂ ਇਹ ਸ਼ੁਭ ਸ਼ੁਰੂਆਤ ਕੀਤੀ। ਇਸ ਮੌਕੇ ਮਨਦੀਪ ਸਿੰਘ ਸੋਨੀ ਮੈਂਬਰ ਪੰਚਾਇਤ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਕੌਰ, ਬਲਵੰਤ ਸਿੰਘ ਮੰਟਾਂ, ਰਜਨਦੀਪ ਕੌਰ, ਕੁਲਵਿੰਦਰ, ਰਣਯੋਧ ਸਿੰਘ ਮੈਂਬਰ, ਗੁਰਤੇਜ ਸਿੰਘ ਪ੍ਰਧਾਨ, ਤੇਜ਼ ਸਿੰਘ, ਸੁੱਖਾ ਸੰਧੂ, ਦਵਿੰਦਰ ਸੰਧੂ, ਦੀਪਾ ਮੈਂਬਰ, ਗੁਰਮੇਲ ਸਿੰਘ, ਗੁਰਸ਼ਰਨ ਸਿੰਘ, ਮੇਜਰ ਸਿੰਘ ਮੇਜੀ, ਸੁੱਖਪ੍ਰੀਤ ਸੁੱਖਾ, ਮਲਕੀਤ ਸਿੰਘ ਆੜ੍ਹਤੀਆ, ਰਣਧੀਰ ਸਿੰਘ, ਅਜਮੇਰ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਨੰਬਰਦਾਰ, ਤੇਜਾ ਸਿੰਘ, ਗੇਜਾ ਸਿੰਘ, ਸਤਨਾਮ ਸਿੰਘ ਗਿੱਲ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button