Punjab

ਮਲਟੀਪਰਪਜ ਹੈਲਥ ਵਰਕਰ ਯੂਨੀਅਨ ਮੇਲ ਫੀਮੇਲ ਪੰਜਾਬ ਦਾ ਕੈਲੰਡਰ ਰਿਲੀਜ਼ ਕੀਤਾ ਗਿਆ

ਬਾਲ ਕਿਸ਼ਨ

ਫ਼ਿਰੋਜ਼ਪੁਰ, 8 ਜਨਵਰੀ : ਮਲਟੀਪਰਪਜ ਹੈਲਥ ਵਰਕਰ ਯੂਨੀਅਨ ਮੇਲ ਫੀਮੇਲ ਪੰਜਾਬ ਦਾ ਕੈਲੰਡਰ ਰਮੇਸ਼ ਕੁਮਾਰ ਸਤਨਾਮ ਸਿੰਘ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਸਿਵਿਲ ਸਰਜਣ ਦਫਤਰ ਫਿਰੋਜ਼ਪੁਰ ਵਿਖੇ ਰਿਲੀਜ਼ ਕੀਤਾ ਗਿਆ। ਪੰਜਾਬ ਦੇ ਮੀਤ ਪ੍ਰਧਾਨ ਨਰਿੰਦਰ ਸ਼ਰਮਾ ਅਤੇ ਕਿਰਨਪਾਲ ਕੌਰ ਗੁਰੂਹਰਸਹਾਏ ਨੇ ਦੱਸਿਆ ਕਿ ਮਲਟੀ ਰਪਜ ਹੈਲਥ ਵਰਕਰ ਯੂਨੀਅਨ ਵੱਲੋਂ ਕੀਤੀ ਗਈ 2025 ਦੌਰਾਨ ਜਥੇਬੰਦੀ ਦੀ ਐਕਟੀਵਿਟੀ ਇਸ ਕੈਲੰਡਰ ਵਿੱਚ ਬਾਖੂਬ ਨਜ਼ਰ ਆ ਰਹੀ ਹੈ। ਜਥੇਬੰਦੀ ਵੱਲੋਂ ਕੇਡਰ ਦੀ ਭਲਾਈ ਲਈ ਸਮੇਂ-ਸਮੇਂ ‘ਤੇ ਸਰਕਾਰਾਂ ਦੇ ਨਾਲ ਸਿਹਤ ਡਾਇਰੈਕਟਰ ਸਿਹਤ ਸਕੱਤਰ ਦੇ ਨਾਲ ਮੀਟਿੰਗਾਂ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਮੁਲਾਜ਼ਮਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿੱਚ ਹਰ ਧਰਨੇ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਗਈ। ਜਥੇਬੰਦੀ ਦੇ ਪਿਛਲੀ ਸਮੇਂ ਦੌਰਾਨ ਵੱਧ ਰਹੀ ਲੋਕ ਪ੍ਰੀਆ ਨੂੰ ਵੇਖਦੇ ਹੋਏ ਸਾਰੇ ਜਿਲਿਆਂ ਵਿੱਚ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਫਿਰੋਜ਼ਪੁਰ ਜ਼ਿਲੇ ਵਿੱਚੋਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਦਾ ਵਿਸਤਾਰ ਕੀਤਾ ਜਾਵੇਗਾ। ਕੈਲੰਡਰ ਰਿਲੀਜ਼ ਕਰਨ ਉਪਰੰਤ ਸਿਵਲ ਸਰਜਨ ਨੂੰ ਫਿਰੋਜਪੁਰ ਵੱਲੋਂ ਜਥੇਬੰਦੀ ਦਾ ਕੈਲੰਡਰ ਅਤੇ ਡਾਇਰੀ ਰਿਲੀਜ਼ ਕੀਤੀ ਗਈ ਅਤੇ ਜਥੇਬੰਦੀਆਂ ਦੀਆਂ ਆ ਰਹੀਆਂ ਮੁਸ਼ਕਿਲਾਂ ਨੂੰ ਸੁਣ ਕੇ ਜਲਦੀ ਹੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਅਤੇ ਜਥੇਬੰਦੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਥੇਬੰਦੀ ਸਿਹਤ ਵਿਭਾਗ ਦੇ ਅਧੀਨ ਆਉਂਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਅਤੇ ਵੱਧ ਚੜ ਕੇ ਮੋਹਰੀ ਰੋਲ ਅਦਾ ਨਿਭਾ ਕੇ ਲੋਕਾਂ ਤੱਕ ਪਹੁੰਚਾਉਣਗੇ ਅਤੇ ਸਿਵਿਲ ਸਰਜਨ ਫਿਰੋਜਪੁਰ ਤੋਂ ਏ ਆਸ ਕੀਤੀ ਗਈ ਕਿ ਸਿਵਲ ਸਰਜਨ ਫਿਰੋਜ਼ਪੁਰ ਵੀ ਜਥੇਬੰਦੀ ਦੀ ਹਰ ਮੁਸ਼ਕਿਲ ਦਾ ਪਹਿਲ ਦੇ ਅਧਾਰ ‘ਤੇ ਹੱਲ ਕਰਨਗੇ। ਇਸ ਵਿੱਚੋਂ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਸਤਨਾਮ ਸਿੰਘ, ਸੁਖਵਿੰਦਰ ਸਿੰਘ ਨੱਡਾ, ਰਾਮ ਪ੍ਰਸਾਦ ਜੀ, ਪੈਰਾਮੈਡੀਕਲ ਦੇ ਪ੍ਰਧਾਨ ਸੁਧੀਰ ਅਗਰ, ਜੈਂਡਰ ਮਨਜੀਤ ਸਿੰਘ ਮਮਦੋਟ, ਮਨਜੀਤ ਸਿੰਘ ਗੁਰੂਹਰਸਹਾਏ, ਗੁਰਮੀਤ ਸਿੰਘ, ਪਲਵਿੰਦਰ ਸਿੰਘ, ਗੁਰਸੇਵਕ ਸਿੰਘ, ਰਮਨਦੀਪ ਸਿੰਘ, ਗੁਰਦੇਵ ਸਿੰਘ, ਕੁਲਵਿੰਦਰ ਸਿੰਘ, ਵਿਕਰਮਜੀਤ ਸਿੰਘ, ਦਵਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਦੇਵ ਸਿੰਘ, ਬਲਜੀਤ ਕੌਰ, ਗੁਰਮੀਤ ਕੌਰ, ਪਲਵਿੰਦਰ ਕੌਰ, ਕਸ਼ਟ੍ਰੀਨਾ, ਰਜਿੰਦਰ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਨਿਰਮਲਜੀਤ ਕੌਰ, ਨਿਸ਼ਾ, ਬਬੀਤਾ ਬਲਜੀਤ ਕੌਰ, ਬਖਸ਼ੋ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button