
ਨਵੀਂ ਦਿੱਲੀ, 8 ਫਰਵਰੀ– ਜੰਗਪੁਰਾ ਹਲਕੇ ਤੋਂ ਆਪ ਦੇ ਉਮੀਦਵਾਰ ਮਨੀਸ਼ ਸਿਸੋਦੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੂੰ ਭਾਜਪਾ ਉਮੀਦਵਾਰ ਤਰਵਿੰਦਰ ਸਿੰਘ ਮਰਵਾਹ ਨੇ ਵੱਡੇ ਫ਼ਰਕ ਨਾਲ ਹਰਾਇਆ ਹੈ। ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਹਾਰ ਮੰਨਦੇ ਹੋਏ ਕਿਹਾ ਕਿ ਪਾਰਟੀ ਵਰਕਰਾਂ ਨੇ ਵਧੀਆ ਲੜਾਈ ਲੜੀ। ਅਸੀਂ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ। ਲੋਕਾਂ ਨੇ ਵੀ ਸਾਡਾ ਸਮਰਥਨ ਕੀਤਾ ਹੈ ਪਰ, ਮੈਂ 600 ਵੋਟਾਂ ਨਾਲ ਹਾਰ ਗਿਆ ਹਾਂ। ਮੈਂ ਜਿੱਤਣ ਵਾਲੇ ਉਮੀਦਵਾਰ ਨੂੰ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਉਹ ਹਲਕੇ ਲਈ ਕੰਮ ਕਰਨਗੇ।



