Punjab

ਮਨੀਲਾ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਮਨੀਲਾ, 11 ਜੂਨ :  ਮੋਗਾ ਦੇ ਬਾਘਾ ਪੁਰਾਣਾ-ਮੁੱਦਕੀ ਸੜਕ ‘ਤੇ ਸਥਿਤ ਪਿੰਡ ਮਾਹਲਾ ਖੁਰਦ ਦੇ 35 ਸਾਲਾ ਨੌਜਵਾਨ ਜਸਵਿੰਦਰ ਸਿੰਘ (ਪੁੱਤਰ ਗੁਰਦੀਪ ਸਿੰਘ) ਦਾ ਬੀਤੇ ਕੱਲ੍ਹ ਅਣਪਛਾਤੇ ਵਿਅਕਤੀਆਂ ਨੇ ਮਨੀਲਾ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਿਛਲੇ 7 ਸਾਲਾਂ ਤੋਂ ਮਨੀਲਾ ਵਿਖੇ ਰਹਿੰਦਾ ਸੀ ਤੇ 4 ਮਹੀਨੇ ਪਹਿਲਾਂ ਵਿਆਹ ਕਰਵਾਉਣ ਮਗਰੋਂ ਹੀ ਉੱਥੇ ਵਾਪਸ ਗਿਆ ਸੀ। ਹੱਤਿਆ ਦੀ ਖ਼ਬਰ ਪਿੰਡ ਦੇ ਹੋਰ ਲੋਕਾਂ ਨੇ ਫੋਨ ਕਰਕੇ ਦੱਸੀ, ਜੋ ਉਸੇ ਥਾਂ ‘ਤੇ ਉਸਦੇ ਨਾਲ ਰਹਿੰਦੇ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button