Punjab

ਮਨਰੇਗਾ ਵਰਕਰਾਂ ਦੀਆਂ ਮੰਗਾਂ ਨੂੰ ਲੈ ਕੇ 12 ਨੂੰ ਦਿੱਤਾ ਜਾਵੇਗਾ ਡੀਸੀ ਦਫਤਰ ਅੱਗੇ ਧਰਨਾ- ਪੰਡੋਰੀ

ਤਰਨਤਾਰਨ, 25 ਜੁਲਾਈ : ਮਨਰੇਗਾ ਵਰਕਰ ਯੂਨੀਅਨ ਦੀ ਮੀਟਿੰਗ ਪਿੰਡ ਰਟੌਲ ’ਚ ਕੁਲਦੀਪ ਸਿੰਘ, ਮੰਗਲ ਸਿੰਘ ਰਟੌਲ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸੰਬੋਧਨ ਕਰਦਿਆਂ ਯੂਨੀਅਨ ਦੇ ਜਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਸੀਨੀਅਰ ਮੀਤ ਪ੍ਰਧਾਨ ਨਰਿੰਦਰ ਸਿੰਘ ਰਟੌਲ, ਕਰਮ ਸਿੰਘ ਪੰਡੋਰੀ ਨੇ ਕਿਹਾ ਕਿ ਮਨਰੇਗਾ ਵਰਕਰਾ ਦੇ ਕਾਫੀ ਸਮੇਂ ਤੋਂ ਰੁਕੇ ਬਕਾਏ ਨਹੀਂ ਪਾਏ ਜਾ ਰਹੇ। ਇਹ ਤੁਰੰਤ ਪਾਏ ਜਾਣ ਅਤੇ ਕਾਫੀ ਵਰਕਰਾਂ ਦੇ ਪਿਛਲੇ ਬਣਦੇ ਬਕਾਏ ਛੇਤੀ ਤੋਂ ਛੇਤੀ ਜਾਰੀ ਕੀਤੇ ਜਾਣ। ਮਨਰੇਗਾ ਵਰਕਰਾਂ ਦੇ ਜੋਬ ਕਾਰਡ ਬਿਨਾ ਭੇਦਭਾਵ ਬਣਾਏ ਜਾਣ ਅਤੇ ਹਾਜ਼ਰੀ ਜੋਬ ਕਾਰਡਾਂ ’ਤੇ ਲਾਈ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮਨਰੇਗਾ ਵਰਕਰਾਂ ਨੂੰ 100 ਦਿਨ ਕੰਮ ਯਕੀਨੀ ਬਣਾਇਆ ਜਾਵੇ ਅਤੇ ਪਿੰਡਾਂ ਦੇ ਸਰਪੰਚਾ ਦੀ ਦਖਲ ਅੰਦਾਜੀ ਬੰਦ ਕੀਤੀ ਜਾਵੇ, ਜਿਹੜਾ ਵੀ ਕੰਮ ਕਰਨਾ ਚਾਹੁੰਦਾ ਹੈ, ਹਰੇਕ ਨੂੰ ਕੰਮ ਦਿੱਤਾ ਜਾਵੇ ਅਤੇ ਮਨਰੇਗਾ ਸਕੀਮ ਨੂੰ ਪਾਰਦਰਸ਼ੀ ਢੰਗ ਨਾਲ ਚੱਲਣ ਦਿੱਤਾ ਜਾਵੇ। ਮਨਰੇਗਾ ਵਰਕਰਾਂ ਦੇ ਸਾਰੇ ਪਰਿਵਾਰ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ। ਮਨਰੇਗਾ ਵਰਕਰਾਂ ਲਈ ਲੁੜੀਂਦਾ ਸਮਾਨ ਕਹੀ ਬੱਠਲ ਅਤੇ ਮੁੱਢਲੀ ਸਹਾਇਤਾ ਦੀ ਦਵਾਈ ਦੀ ਕਿੱਟ ਮੁਹੱਈਆ ਕਰਾਈ ਜਾਵੇ ਅਤੇ ਔਰਤਾਂ ਦੇ ਬੱਚਿਆਂ ਦੀ ਦੇਖ ਭਾਲ ਲਈ ਬਜੁਰਗ ਔਰਤਾਂ ਦਾ ਪ੍ਰਬੰਧ ਕੀਤਾ ਜਾਵੇ। ਮਨਰੇਗਾ ਵਰਕਰਾਂ ਦਾ ਸਿਹਤ ਬੀਮਾ ਫ੍ਰੀ ਕੀਤਾ ਜਾਵੇ। ਸਾਰੇ ਬਲਾਕਾਂ ’ਚ ਮਨਰੇਗਾ ਦਾ ਬੰਦ ਕੰਮ ਚਾਲੂ ਕਰਾਇਆ ਜਾਵੇ। ਬਲਾਕ ਅਧਿਕਾਰੀਆਂ ਮਨਰੇਗਾ, ਸੈਕਟਰੀਆਂ ਵੱਲੋਂ ਮੇਡਾਂ, ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ । ਮਨਰੇਗਾ ਵਰਕਰਾਂ ਤੇ ਜੋਬ ਕਾਰਡ ’ਤੇ ਹੋਰ ਵਰਕਰਾਂ ਦੇ ਖਾਤਿਆਂ ’ਚ ਪੈਸੇ ਪਾਏ ਜਾ ਰਹੇ ਹਨ, ਜਿਸਦੀ ਪੜਤਾਲ ਕਰਾਈ ਜਾਵੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਜੇਕਰ ਮਨਰੇਗਾ ਵਰਕਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ 12 ਅਗਸਤ ਨੂੰ ਡਿਪਟੀ ਕਮਿਸ਼ਨਰ ਦਫਤਰ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਕੋਟਲੀ, ਕੁਲਵਿੰਦਰ ਸਿੰਘ ਮੈਂਬਰ, ਅਵਤਾਰ ਸਿੰਘ ਮੈਂਬਰ, ਵੱਸਣ ਸਿੰਘ,ਸੁਖਵਿੰਦਰ ਸਿੰਘ ,ਬਲਕਾਰ ਸਿੰਘ,ਗੁਲਜਾਰ ਸਿੰਘ,ਬਲਵਿੰਦਰ ਸਿੰਘ,ਰਣਧੀਰ ਸਿੰਘ,ਕੁਲਵਿੰਦਰ ਕੌਰ,ਬੀਰ ਕੌਰ,ਅਮਰਜੀਤ ਕੌਰ, ਦਿਲਬਾਗ ਸਿੰਘ,ਰਾਣੀ ਗੁਰਮੀਤ ਕੌਰ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button