Punjab

ਮਜ਼ਦੂਰ ਪਰਿਵਾਰ ਦੇ ਘਰੋਂ 40 ਹਜ਼ਾਰ ਰੁਪਏ ਚੋਰੀ

ਬਰਨਾਲਾ, 12 ਅਗਸਤ : ਪਿੰਡ ਧਨੇਰ ’ਚ ਮਜ਼ਦੂਰ ਪਰਿਵਾਰ ਦੇ ਘਰ ’ਚ ਦਾਖਲ ਹੋ ਕੇ 40 ਹਜ਼ਰ ਰੁਪਏ ਚੋਰੀ ਕਰ ਲਏ। ਪੀੜਤ ਜਗਰਾਜ ਸਿੰਘ ਪੁੱਤਰ ਮਨਸ਼ਾ ਸਿੰਘ ਵਾਸੀ ਧਨੇਰ ਨੇ ਦੱਸਿਆ ਕਿ ਦਿਨ-ਦਿਹਾੜੇ 11 ਕੁ ਵਜੇ ਪਰਿਵਾਰ ਸਮੇਤ ਦਵਾਈ ਲੈਣ ਲਈ ਬਰਨਾਲਾ ਗਏ ਸਨ। ਜਦੋਂ ਉਹ ਦੁਪਹਿਰ 2 ਵਜੇ ਘਰ ਵਾਪਸ ਆਏ ਤਾਂ ਘਰ ਦੇ ਮੁੱਖ ਗੇਟ ਦਾ ਜਿੰਦਰ ਟੁੱਟਿਆ ਹੋਇਆ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਕਮਰੇ ਦੀ ਪਈ ਅਲਮਾਰੀ ’ਚੋਂ ਲਗਭਗ 40 ਹਜ਼ਾਰ ਦੀ ਨਕਦੀ ਗਾਇਬ ਸੀ। ਪੀੜਤ ਜਗਰਾਜ ਸਿੰਘ ਵੱਲੋਂ ਚੋਰੀ ਦੀ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਥਾਣਾ ਮਹਿਲਕਲਾਂ ਨੂੰ ਦਿੱਤੀ ਗਈ। ਥਾਣਾ ਮਹਿਲਕਲਾਂ ਦੇ ਮੁੱਖ ਅਫ਼ਸਰ ਸ਼ੇਰਵਿੰਦਰ ਸਿੰਘ ਔਲਖ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਸਥਿਤੀ ਦਾ ਜਾਇਜ਼ੀ ਲਿਆ। ਉਨ੍ਹਾਂ ਕਿਹਾ ਕਿ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ, ਜਲਦ ਹੀ ਚੋਰਾਂ ਦੀ ਸ਼ਨਾਖਤ ਕਰਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button