Punjab

ਭਿਆਨਕ ਸੜਕ ਹਾਦਸੇ ’ਚ ਪਿਓ ਦੀ ਮੌਤ, ਧੀ ਜਖ਼ਮੀ

ਸ਼੍ਰੀ ਮਾਛੀਵਾੜਾ ਸਾਹਿਬ, 2 ਜੂਨ :ਨੇੜਲੇ ਪਿੰਡ ਪਵਾਤ ਦੇ ਪੁਲ ਕੋਲ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਸੰਜੀਵ ਕੁਮਾਰ (46) ਵਾਸੀ ਮਾਤਾ ਵੈਸ਼ਨੂੰ ਕਾਲੋਨੀ, ਲੁਧਿਆਣਾ ਦੀ ਮੌਤ ਹੋ ਗਈ ਜਦਕਿ ਉਸਦੀ ਨਾਬਾਲਗ ਲਡ਼ਕੀ ਦੀਪਿਕਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਸੰਜੀਵ ਕੁਮਾਰ ਕਾਲਕਾ ਵਿਖੇ ਆਪਣੀ ਭਾਣਜੀ ਦੇ ਸ਼ਗਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਿਆ ਸੀ ਅਤੇ ਉੱਥੋਂ ਉਹ ਆਪਣੀ ਲੜਕੀ ਦੀਪਿਕਾ ਨਾਲ ਮੋਟਰਸਾਈਕਲ ਰਾਹੀਂ ਆਪਣੇ ਘਰ ਲੁਧਿਆਣਾ ਪਰਤ ਰਿਹਾ ਸੀ। ਸਰਹਿੰਦ ਨਹਿਰ ਕਿਨਾਰੇ ਪਵਾਤ ਪੁਲ ਨੇਡ਼੍ਹੇ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਉਸਦੇ ਮੋਟਰਸਾਈਕਲ ਵਿਚ ਸਿੱਧੀ ਟੱਕਰ ਮਾਰੀ ਜਿਸ ਵਿਚ ਸੰਜੀਵ ਕੁਮਾਰ ਤੇ ਉਸਦੀ ਲਡ਼ਕੀ ਸਡ਼ਕ ’ਤੇ ਆ ਗਿਰੇ। ਜਖ਼ਮੀ ਹਾਲਤ ਵਿਚ ਦੋਵੇਂ ਪਿਓ ਧੀ ਨੂੰ ਸਮਰਾਲਾ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਪਰ ਉੱਥੇ ਡਾਕਟਰਾਂ ਨੇ ਸੰਜੀਵ ਕੁਮਾਰ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੀ ਧੀ ਦੀਪਿਕਾ ਦੀ ਹਾਲਤ ਗੰਭੀਰ ਦੇਖਦਿਆਂ ਚੰਡੀਗਡ਼੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ। ਹਾਦਸੇ ਤੋਂ ਬਾਅਦ ਟਰਾਲਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਮਾਛੀਵਾਡ਼ਾ ਪੁਲਿਸ ਨੇ ਚਾਲਕ ਤੇਜਿੰਦਰ ਸਿੰਘ ਵਾਸੀ ਪਿੰਡ ਹਮੀਦੀ, ਜ਼ਿਲਾ ਬਰਨਾਲਾ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਮ੍ਰਿਤਕ ਸੰਜੀਵ ਕੁਮਾਰ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਿਸਾ ਨੂੰ ਸੌਂਪ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button