Punjab

ਭਾਰਤ-ਪਾਕਿ ਸਰਹੱਦ ‘ਤੇ ਵਹਿੰਦਾ ਰਾਵੀ ਦਰਿਆ BSF ਦੇ ਜਵਾਨਾਂ ਲਈ ਬਣਿਆ ਚੁਣੌਤੀ

ਕਿਸ਼ਤੀਆਂ 'ਤੇ ਗਸ਼ਤ ਕਰਦਿਆਂ ਦੇਸ਼ ਵਿਰੋਧੀ ਅਨਸਰਾਂ 'ਤੇ ਰੱਖ ਰਹੇ ਨੇ ਤਿੱਖੀ ਨਜ਼ਰ

ਕਲਾਨੌਰ, 17 ਅਗਸਤ : ਹਿਮਾਚਲ ,ਜੰਮੂ ਕਸ਼ਮੀਰ ਤੇ ਪੰਜਾਬ ਵਿੱਚ ਬਾਰਿਸ਼ ਹੋਣ ਤੋਂ ਬਾਅਦ ਜਿੱਥੇ ਸਤਲੁਜ ਅਤੇ ਬਿਆਸ ਵਿੱਚ ਪਾਣੀ ਦਾ ਪੱਧਰ ਵਧੀਆ ਹੈ ਉੱਥੇ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ ਅਤੇ ਅੰਮ੍ਰਿਤਸਰ ਦੀ ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਵਹਿੰਦੇ ਰਾਵੀ ਦਰਿਆ ਵਿੱਚ ਉੱਜ ਦਰਿਆ ਦਾ ਪਾਣੀ ਪੈਣ ਤੋਂ ਬਾਅਦ ਰਾਵੀ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਹੈ। ਇਸ ਨਾਲ ਜਿੱਥੇ ਰਾਵੀ ਦਰਿਆ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਟਾਅ ਆਇਆ ਹੈ, ਉੱਥੇ ਭਾਰਤ ਪਾਕ ਸਰਹੱਦ ਤੇ ਸਥਿਤ ਬੀਐੱਸਐੱਫ ਦੀਆਂ ਕੁਝ ਪੋਸਟਾਂ ਵੀ ਪਾਣੀ ਦੀ ਲਪੇਟ ਵਿੱਚ ਆਈਆਂ ਹਨ। ਅਜਿਹੇ ਹਾਲਾਤਾਂ ਵਿੱਚ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਫੇਲ੍ਹ ਕਰਨ ਲਈ ਭਾਰਤ-ਪਾਕ ਸਰਹੱਦ ਤੇ ਵਹਿੰਦੇ ਰਾਵੀ ਦਰਿਆ ਅਤੇ ਵੱਖ-ਵੱਖ ਸ਼ਵੇਦਨਸ਼ੀਲ ਪੁਆਇੰਟਾਂ ਤੇ ਬੀਐੱਸਐੱਫ ਦੇ ਜਵਾਨ ਕਿਸ਼ਤੀਆਂ ਰਾਹੀਂ ਰਾਵੀ ਦਰਿਆ ਵਿੱਚ ਗਸ਼ਤ ਕਰਕੇ ਦੇਸ਼ ਵਿਰੋਧੀ ਅਨਸਰਾਂ ਅਤੇ ਤਿੱਖੀ ਨਜ਼ਰ ਰੱਖ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ ਕਰੀਬ 553 ਕਿਲੋਮੀਟਰ ਲੰਮੀ ਸਰਹੱਦ ਹੈ, ਜਦਕਿ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ਵਿੱਚ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ 135 ਦੇ ਕਿਲੋਮੀਟਰ ਦੇ ਕਰੀਬ ਏਰੀਏ ਵਿੱਚ ਡੇਢ ਦਰਜਨ ਦੇ ਕਰੀਬ ਥਾਵਾਂ ਤੇ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੀ ਸਰਹੱਦ ਨੇੜਿਓ ਵਹਿੰਦੇ ਰਾਵੀ ਦਰਿਆ ਮਕੌੜਾ ਪੱਤਣ ਤੋਂ ਸ਼ੁਰੂ ਹੁੰਦਾ ਹੋਇਆ ਅੰਮ੍ਰਿਤਸਰ ਦੇ ਚੋਗਾਵਾਂ ਦੇ ਪਿੰਡ ਲੋਧੀ ਗੁੱਜਰ ਤੋਂ ਪਾਕਿਸਤਾਨ ‘ਚ ਪ੍ਰਵੇਸ਼ ਕਰਦਾ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ 8 ਦੇ ਕਰੀਬ ਥਾਵਾ ‘ਤੇ ਰਾਵੀ ਦਰਿਆ ਪਾਕਿਸਤਾਨ ਤੇ ਭਾਰਤ ‘ਚ ਦਾਖਲ ਹੁੰਦਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ, ਆਦੀਆਂ, ਕਮਾਲਪੁਰ ਜੱਟਾਂ, ਚੰਦੂ ਵਡਾਲਾ, ਰੋਸਾ, ਮੋਮਨਪੁਰ, ਨੰਗਲੀ ਘਾਟ ਤੇ ਧਰਮਕੋਟ ਥਾਵਾ ਸੰਵੇਦਨਸ਼ੀਲ ਪੁਆਇੰਟ ਹਨ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਬੀਐੱਸਐੱਫ ਦੀ 10 ਬਟਾਲੀਅਨ ਵੱਲੋਂ ਨੰਗਲੀ ਪੋਸਟ ਤੇ ਤੈਨਾਤ ਜਵਾਨਾਂ ਵੱਲੋਂ ਪਾਕ ਤਸਕਰਾਂ ਵੱਲੋਂ ਜਲਕੁੰਬੀ ਵਿੱਚ ਫੁੱਟਬਾਲ ਦੇ ਬਲੈਡਰਾਂ ਵਿੱਚ ਪਾ ਕੇ ਭੇਜੀ 50 ਕਿਲੋ ਹੈਰੋਇਨ ਦੀ ਖੇਪ ਬਰਾਮਦ ਕਰਨ ਤੋਂ ਇਲਾਵਾ ਕਰੀਬ ਚਾਰ ਵਾਰ ਹੈਰੋਇਨ ਦੀ ਪੈਕਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਜਦਕਿ ਪਿਛਲੇ ਸਮੇਂ ਦੌਰਾਨ ਪੰਜ ਗਰਾਈਆਂ ਏਰੀਏ ਵਿੱਚੋਂ ਇੱਕ ਪਾਕਿਸਤਾਨ ਵਾਲੇ ਪਾਸੇ ਤੋਂ ਭੇਜੀ ਕਿਸ਼ਤੀ ਵੀ ਬਰਾਮਦ ਕੀਤੀ ਗਈ ਸੀ। ਰਾਵੀ ਦਰਿਆ ਦੇ ਵਧੇ ਪਾਣੀ ਨਾਲ ਜਿੱਥੇ ਪਿੰਡ ਰੋਸਾ, ਚੰਦੂ ਵਡਾਲਾ, ਕਮਾਲਪੁਰ ਜੱਟਾਂ, ਠਾਕੁਰਪੁਰ, ਨੰਗਲੀ, ਗੁੜ ਚੱਕ, ਚੰਡੀਗੜ੍ਹ ਆਦਿ ਪਿੰਡਾਂ ਦੇ ਕਿਸਾਨਾਂ ਦੀ ਹਰ ਬਰਸਾਤੀ ਮੌਸਮ ਦੌਰਾਨ ਰਾਤ ਵੀ ਦਰਿਆ ਦੇ ਤੇਜ ਵਹਾਅ ਪਾਣੀ ਕਾਰਨ ਜਿੱਥੇ ਵੱਖ-ਵੱਖ ਕਿਸਾਨਾਂ ਦੀ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ 130 ਏਕੜ ਜ਼ਮੀਨ ਦਰਿਆ ਦੀ ਲਪੇਟ ਵਿੱਚ ਆ ਚੁੱਕੀ ਹੈ, ਉੱਥੇ ਬੀਐੱਸਐੱਫ ਦੀਆਂ ਬੀਓਪੀ ਨੂੰ ਪਾਣੀ ਦੀ ਢਾਹ ਲੱਗੀ ਹੈ। ਇੱਥੇ ਦੱਸ ਦਈਏ ਕਿ 2022 ਵਿੱਚ ਰਾਵੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਬੀਐੱਸਐੱਫ ਦੇ ਓਪੀ ਟਾਵਰ, ਸ਼ੈਲਟਰ ਅਤੇ ਕੰਡਿਆਲੀ ਤਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਸਨ।

ਬੀਐੱਸਐੱਫ ਦੇ ਜਵਾਨ ਰਾਵੀ ਦਰਿਆ ਅਤੇ ਸਰਹੱਦ ਤੇ ਪੂਰੀ ਤਰ੍ਹਾਂ ਚੌਕਸ : ਡੀਆਈਜੀ ਜੇਕੇ ਬਿਰਦੀ

ਬੀਐੱਸਐੱਫ ਤੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਨੇ ਕਿਹਾ ਕਿ ਰਾਵੀ ਦਰਿਆ ਤੇ ਸੰਵੇਦਨਸ਼ੀਲ ਪੁਆਇੰਟਾ ‘ਤੇ ਫਲੱਡ ਲਾਈਟਾ, ਹਾਈ ਮਾਸਕ ਲਾਈਟਾ, ਸੀਸੀਟੀਵੀ ਕੈਮਰੇ, ਐੱਚਐੱਚਟੀਆਈ ਕੈਮਰੇ ਲਗਾਉਣ ਤੋਂ ਇਲਾਵਾ ਦਰਿਆ ‘ਚ ਰਾਤ ਵੇਲੇ ਵੀ ਬੀਐੱਸਐੱਫ ਦੇ ਜਵਾਨ ਅਤੇ ਵਾਟਰ ਵਿੰਗ ਕਿਸ਼ਤੀਆ ‘ਤੇ ਪੈਟਰੋਲਿੰਗ ਕਰਨ ਤੋਂ ਇਲਾਵ ਬੋਟ ਨਾਕੇ ਲਗਾ ਕੇ ਦੁਸ਼ਮਣ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button