Punjab

ਭਾਰਤੀ ਕਿਸਾਨ ਯੂਨੀਅਨ ਬੰਬ ਵੱਲੋਂ ਸ਼ਾਹ ਬੱਕਰ ਤੇ ਕਟੋਰਾ ਇਕਾਈਆਂ ਦਾ ਸਰਬਸੰਮਤੀ ਨਾਲ ਗਠਨ

ਕੇਂਦਰ ਸਰਕਾਰ ਦਾ ਬਜਟ ਕਿਸਾਨ ਮਜ਼ਦੂਰ ਤੇ ਛੋਟੇ ਦੁਕਾਨਦਾਰ ਵਿਰੋਧੀ

ਫਿਰੋਜ਼ਪੁਰ, 3 ਫਰਵਰੀ (ਜਸਵਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਬੰਬ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਦੀ ਅਗਵਾਈ ਹੇਠ ਪਿੰਡ ਕਟੋਰਾ ਹਵੇਲੀਆਂ ਵਿਖੇ ਹੋਈ। ਜਿਸ ਵਿੱਚ ਕਟੋਰਾ ਵਹੇਲੀਆਂ ਦੀ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕਰਦਿਆਂ ਪ੍ਰਧਾਨ ਬਖਸ਼ੀਸ਼ ਸਿੰਘ, ਮੀਤ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਲਖਵਿੰਦਰ ਸਿੰਘ, ਸੁਖਬੀਰ ਸਿੰਘ ਸਕੱਤਰ , ਗੁਰਵਿੰਦਰ ਸਿੰਘ ਖਜਾਨਚੀ ਅਤੇ ਹਰਜਿੰਦਰ ਸਿੰਘ , ਸੁਰਜੀਤ ਸਿੰਘ , ਸ਼ਬੇਗ ਸਿੰਘ , ਜੋਗਿੰਦਰ ਸਿੰਘ , ਬਖਸ਼ੀਸ਼ ਸਿੰਘ , ਕੁਲਦੀਪ ਸਿੰਘ , ਜਸਵਿੰਦਰ ਸਿੰਘ , ਜਗਮੀਤ ਸਿੰਘ , ਨਰਿੰਦਰ ਸਿੰਘ , ਰਣਜੀਤ ਸਿੰਘ , ਸਵਰਨ ਸਿੰਘ ਵਪਾਰੀ, ਬਲਦੇਵ ਸਿੰਘ ,ਚਮਕੌਰ ਸਿੰਘ ,ਸਰਬਜੀਤ ਸਿੰਘ ,ਅਨਮੋਲ ਪ੍ਰੀਤ ਸਿੰਘ,ਅਜਮੇਰ ਸਿੰਘ ਆਦਿ ਮੈਂਬਰ ਚੁਣੇ ਗਏ।‌ਇਸੇ ਤਰ੍ਹਾਂ ਹੀ ਪਿੰਡ ਸ਼ਾਹ ਅਬੂ ਬੱਕਰ ਦੀ ਨਵੀਂ ਕਮੇਟੀ ਗਠਿਤ ਕੀਤੀ ਗਈ। ਜਿਸ ਵਿੱਚ ਪ੍ਰਧਾਨ ਸਾਬਕਾ ਸਰਪੰਚ ਮਿਹਰ ਸਿੰਘ ,ਮੀਤ ਪ੍ਰਧਾਨ ਡਾ ਹਰਪ੍ਰੀਤ ਸਿੰਘ ਖਜਾਨਚੀ, ਸਵਰਨ ਸਿੰਘ ਸਕੱਤਰ, ਬਲਜਿੰਦਰ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ, ਸੁਖਰਾਜ ਸਿੰਘ, ਅੰਮ੍ਰਿਤ ਪਾਲ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ, ਸੁਰਜੀਤ ਸਿੰਘ ਆਦਿ ਨੂੰ ਕਮੇਟੀ ਮੈਂਬਰ ਨਿਯੁਕਤ ਗਿਆ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਬੰਬ ਦੇ ਸੂਬਾ ਪ੍ਰਧਾਨ ਸਾਰਜ ਸਿੰਘ ਬੰਬ ਨੇ ਨਵੀਂ ਚੁਣੀਆਂ ਗਈਆਂ ਕਮੇਟੀਆਂ ਨੂੰ ਵਧਾਈ ਦਿੱਤੀ ਅਤੇ ਕੇਂਦਰ ਸਰਕਾਰ ਦੇ ਖਜ਼ਾਨਾ ਮੰਤਰੀ ਮੈਡਮ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜ਼ਟ ਨੂੰ ਕਿਸਾਨ ਮਜ਼ਦੂਰ ਅਤੇ ਛੋਟੇ ਕਾਰੋਬਾਰੀਆਂ ਤੇ ਪੰਜਾਬ ਵਿਰੋਧੀ ਬਜ਼ਟ ਐਲਾਨਿਆ । ਉਨ੍ਹਾਂ ਕਿਹਾ ਕਿ ਪੇਸ਼ ਕੀਤੇ ਗਏ ਬਜ਼ਟ ਦੌਰਾਨ ਕਿਸਾਨ , ਮਜ਼ਦੂਰ ਅਤੇ ਛੋਟੇ ਦੁਕਾਨਦਾਰ ਨੂੰ ਅੱਖੋਂ ਪਰੋਖੇ ਕਰਦਿਆ ਸਮੁੱਚੇ ਤੌਰ ਤੇ ਪੰਜਾਬ ਵਿਰੋਧੀ ਬਜ਼ਟ ਪੇਸ਼ ਕੀਤਾ ਗਿਆ ਹੈ। ਸਾਰਜ ਸਿੰਘ ਬੰਬ ਨੇ ਕਿਹਾ ਕਿ ਕਿਸਾਨਾਂ ਵਾਸਤੇ ਕੋਈ ਢੁਕਵੇ ਪ੍ਰਬੰਧ ਨਹੀਂ ਕੀਤੇ ਗਏ ਅਤੇ ਨਾ ਹੀ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੀ ਕੋਈ ਸੁਵਿਧਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬਜ਼ਟ ਪੇਸ਼ ਕੀਤਾ ਗਿਆ ਹੈ ਉਹ ਕਿਸਾਨ ਅਤੇ ਪੰਜਾਬ ਵਿਰੋਧੀ ਬਜ਼ਟ ਪੇਸ਼ ਕੀਤਾ ਗਿਆ ਹੈ ਜਿਸ ਦਾ ਭਾਕਿਯੂ ਬੰਬ ਪੂਰੀ ਤਰ੍ਹਾਂ ਇਸ ਦਾ ਖੰਡਨ ਕਰਦੇ ਹੋਏ ਕੇਂਦਰ ਤੋਂ ਮੰਗ ਕਰਦੇ ਹਾਂ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜੇ ਮੁਕੰਮਲ ਤੌਰ ਤੇ ਮੁਆਫ ਕੀਤੇ ਜਾਣ ਅਤੇ ਮੁੜ ਤੋਂ ਪੂਰਨ ਨਿਵਾਸ ਤਹਿਤ ਕਰਜੇ ਦਿੱਤੇ ਜਾਣ। ਇਸ ਮੌਕੇ ਕਿਸਾਨ ਆਗੂ ਲਖਬੀਰ ਸਿੰਘ ਲੱਖਾ ਬੂਲੇ ਸੂਬਾ ਸਕੱਤਰ , ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਸਾਹਿਬ ਸਿੰਘ ਕਰਮੂਵਾਲਾ , ਜੁਗਰਾਜ ਸਿੰਘ ਰਾਜਾ ਸੰਤੂ ਵਾਲਾ ਮੈਂਬਰ ਕੌਰ ਕਮੇਟੀ, ਜਸਵਿੰਦਰ ਸਿੰਘ ਬ੍ਰਹਿਮਕੇ ਮੈਂਬਰ ਕੌਰ ਕਮੇਟੀ, ਜੋਗਿੰਦਰ ਸਿੰਘ ਟਾਈਗਰ ਲੁਧਿਆਣਾ ਸੂਬਾ ਆਗੂ, ਸਾਰਜ ਸਿੰਘ ਸੰਧੂ ਝੋਕ ਟਹਿਲ ਸਿੰਘ ਵਾਲਾ ਸੂਬਾ ਮੀਤ ਪ੍ਰਧਾਨ, ਰਸ਼ਪਾਲ ਸਿੰਘ ਵਿਰਕ ਬਲਾਕ ਪ੍ਰਧਾਨ ਫਿਰੋਜ਼ਪੁਰ, ਬਲਵੰਤ ਸਿੰਘ ਬੂਟੇ ਵਾਲੀ ਬਲਾਕ ਮੀਤ ਪ੍ਰਧਾਨ ਜ਼ੀਰਾ , ਸ਼ੋਭਾ ਸਿੰਘ ਬਘੇਲੇ ਵਾਲਾ ਸੂਬਾਈ ਆਗੂ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button