Punjab

ਭਾਜਪਾ ਆਗੂ ਤੇ ਸਾਬਕਾ ਪਾਰਲੀਮੈਂਟ ਮੈਂਬਰ ਸ਼ੁਸ਼ੀਲ ਸਿੰਘ ਰਿੰਕੂ ਗ੍ਰਿਫ਼ਤਾਰ

ਜਲੰਧਰ, 20 ਅਗਸਤ : ਆਦਮਪੁਰ ਦੇ ਪਿੰਡ ਖੁਰਦਪੁਰ ਲੋਕ ਭਲਾਈ ਸਕੀਮਾਂ ਨੂੰ ਲੈ ਕੇ ਭਾਜਪਾ ਵੱਲੋਂ ਲਗਾਏ ਕੈਂਪ ਨੂੰ ਪੁਲਿਸ ਨੇ ਰੋਕਿਆ ਅਤੇ ਮੌਕੇ ‘ਤੇ ਭਾਜਪਾ ਆਗੂ-ਸਾਬਕਾ ਪਾਰਲੀਮੈਂਟ ਮੈਂਬਰ ਸ਼ੁਸ਼ੀਲ ਸਿੰਘ ਰਿੰਕੂ ਨੂੰ ਕੀਤਾ ਗ੍ਰਿਫ਼ਤਾਰ। ਪੁਲਿਸ ਦਾ ਕਹਿਣਾ ਸੀ ਕਿ ਇਸ ਕੈਂਪ ਸਬੰਧੀ ਕੋਈ ਪਰਮਿਸ਼ਨ ਨਹੀਂ ਹੈ ਅਤੇ ਲੋਕਾਂ ਦਾ ਡਾਟਾ ਬਿਨਾਂ ਪਰਮਿਸ਼ਨ ਨਹੀਂ ਲਿਆ ਜਾ ਸਕਦਾ। ਜਦੋਂ ਕਿ ਭਾਜਪਾ ਆਗੂਆਂ ਦਾ ਤਰਕ ਸੀ ਕਿ ਇਹ ਕੈਂਪ ਲਗਾਤਾਰ ਲੋਕ ਸਕੀਮਾਂ ਲਈ ਹਨ, ਜੋ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਹਨ। ਅਜਿਹੇ ਵਿੱਚ ਪਰਮਿਸ਼ਨ ਦੀ ਲੋੜ ਨਹੀਂ ਪਈ। ਸਰਕਾਰ ਦੇ ਇਸ਼ਾਰੇ ‘ਤੇ ਇਹ ਕੈਂਪ ਰੋਕਿਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਰਿੰਕੂ ਸਮੇਤ ਸੀਨੀਅਰ ਭਾਜਪਾ ਆਗੂਆਂ ਵਿੱਚ ਹਰਵਿੰਦਰ ਸਿੰਘ ਡੱਲੀ ਇੰਚਾਰਜ ਆਦਮਪੁਰ, ਰਾਜੀਵ ਪੰਜਾ, ਪਰਮਿੰਦਰ ਰਾਣਾ ਬਲਾਕ ਪ੍ਰਧਾਨ, ਮਨਜੀਤ ਸਿੰਘ ਬਿੱਲਾ ਪ੍ਰਧਾਨ ਕਿਸਾਨ ਵਿੰਗ ਅਤੇ ਹੋਰ ਆਗੂਆਂ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button