
ਮੱਲ੍ਹੀਆਂ ਕਲਾਂ, 8 ਅਕਤੂਬਰ : ਨਜ਼ਦੀਕੀ ਪੈਂਦੇ ਪਿੰਡ ਸਹਿਮ ’ਚ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ। ਪਹਿਲਾਂ ਪਿੰਡ ’ਚ ਸ਼ੋਭਾ ਯਾਤਰਾ ਸਜਾਈ ਤੇ ਪਰਿਕਰਮਾ ਕੀਤੀ ਗਈ। ਉਸ ਦੇ ਉਪਰੰਤ ਗੁਰੂ ਦਾ ਲੰਗਰ ਸੰਗਤਾਂ ’ਚ ਅਤੁੱਟ ਵਰਤਿਆ। ਦੂਜੇ ਦਿਨ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਗਿਆ, ਜਿਸ ’ਚ ਸਵੇਰੇ ਨਿਸ਼ਾਨ ਸਾਹਿਬ ਦੀ ਸੇਵਾ ਕਰਨ ਉਪਰੰਤ ਸ੍ਰੀ ਰਮਾਇਣ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ। ਕੀਰਤਨੀ ਜਥੇ ਨੇ ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਗੁਰੂ ਦੇ ਇਤਿਹਾਸ ਬਾਰੇ ਦੱਸਿਆ। ਭਗਵਾਨ ਵਾਲਮੀਕਿ ਪ੍ਰਬੰਧਕ ਕਮੇਟੀ ਪਿੰਡ ਸਹਿਮ ਤੇ ਗ੍ਰਾਮ ਪੰਚਾਇਤ ਸਹਿਮ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਤਨੋ-ਮਨੋ-ਧਨੋ ਪੂਰੀ ਸੇਵਾ ਕੀਤੀ ਗਈ। ਇਸ ਮੌਕੇ ਸਰਪੰਚ ਜਗੀਰ ਸਿੰਘ, ਹੈਪੀ ਖਾਲਸਾ, ਸੋਨੂ ਸਹਿਮ, ਸੁਖਵਿੰਦਰ ਸਿੱਧੂ, ਸਨੀ ਸਿੱਧੂ, ਦਵਿੰਦਰ ਸਹਿਮ, ਭਾਈ ਸਤਪਾਲ ਸਿੰਘ ਹੈੱਡ ਗ੍ਰੰਥੀ, ਧਰਮਪ੍ਰੀਤ ਬਾਲੂ, ਤਲੂ ਮੱਟੂ, ਕਰਨ ਬਾਲੂ, ਵਿਸ਼ਾਲ ਖੋਸਲਾ, ਕ੍ਰਿਸ਼ਨ ਸਿੱਧੂ, ਗੁਰਮੀਤ ਬਾਲੂ, ਬਲਵੀਰ ਸਿੰਘ ਅਟਵਾਲ, ਅਮਨਦੀਪ ਸਿੰਘ ਬਾਲੂ ਪੰਚਾਇਤ ਮੈਂਬਰ, ਧਰਮਪਾਲ ਮੱਟੂ, ਰੋਣਕੀ ਰਾਮ, ਜਗਮਨਪ੍ਰੀਤ, ਗੁਰਪ੍ਰੀਤ ਸਿੱਧੂ, ਗੁਰਪ੍ਰੀਤ ਔਜਲਾ, ਅਨਮੋਲ ਸਿੱਧੂ, ਜਸਵਿੰਦਰ ਸਿੱਧੂ ਤੇ ਹੋਰ ਹਾਜ਼ਰ ਸਨ।



