Punjab

ਬ੍ਰਿਟਿਸ਼ ਰਾਜ ਦੀ ਯਾਦ ਦਿਵਾਉਂਦੀਆਂ ਨੇ ਫਰੀਦਕੋਟ ਦੀਆਂ ਰਿਆਸਤੀ ਇਮਾਰਤਾਂ, ਨਹਿਰੂ ਸਟੇਡੀਅਮ ਤੇ ਬਰਜਿੰਦਰਾ ਕਾਲਜ ਸਮੇਤ ਇਹ ਇਮਾਰਤਾਂ ਹਨ ਖਿੱਚ ਦਾ ਕੇਂਦਰ

ਫਰੀਦਕੋਟ, 17 ਮਾਰਚ-ਫ਼ਰੀਦਕੋਟ ਸ਼ਹਿਰ ਪੰਜਾਬ ਦਾ ਰਿਆਸਤੀ ਤੇ ਵਿਰਾਸਤੀ ਸ਼ਹਿਰ ਹੈ। ਫ਼ਰੀਦਕੋਟ ਦੀ ਰਿਆਸਤ ਬ੍ਰਿਟਿਸ਼ ਸਰਕਾਰ ਦੀ ਹਮੇਸ਼ਾ ਭਰੋਸੇਯੋਗ ਰਹੀ ਸੀ, ਜਿਸ ਦੀ ਗਵਾਹੀ ਫ਼ਰੀਦਕੋਟ ਰਿਆਸਤ ’ਚ ਬ੍ਰਿਟਿਸ਼ ਹੁਕਮਰਾਨਾਂ ਦੇ ਨਾਮ ਅਤੇ ਨਕਸ਼ੇ ’ਤੇ ਬਣਾਈਆਂ ਗਈਆਂ ਇਮਾਰਤਾਂ ਭਰਦੀਆਂ ਹਨ, ਜੋ ਅੱਜ ਵੀ ਆਪਣੀ ਦਿੱਖ ਤੇ ਪਹਿਰਾਵੇ ਤੋਂ ਬ੍ਰਿਟਿਸ਼ ਸਰਕਾਰ ਦੀ ਯਾਦ ਦਿਵਾਉਂਦੀਆਂ ਹਨ। ਫ਼ਰੀਦਕੋਟ ’ਚ ਦੂਰੋਂਨੇੜਿਓਂ ਆਉਣ ਵਾਲੇ ਲੋਕਾਂ ਲਈ ਇਹ ਰਿਆਸਤੀ ਇਮਾਰਤਾਂ ਅੱਜ ਵੀ ਖਿੱਚ ਦਾ ਕੇਂਦਰ ਹਨ। ਇਨ੍ਹਾਂ ਇਮਾਰਤਾਂ ਦੀ ਜੇਕਰ ਬਣਤਰ ਦੀ ਗੱਲ ਕਰੀਏ ਤਾਂ ਪਹਿਲੀ ਨਜ਼ਰੇ ਹੀ ਇਹ ਚੁਣੀਂਦਾ ਇਮਾਰਤਾਂ ਇੰਗਲੈਂਡ ਦੀ ਭਵਨ ਕਲਾ ਦਾ ਭੁਲੇਖਾ ਪਾਉਂਦੀਆਂ ਹਨ। ਇਹੀ ਨਹੀਂ ਭਾਰਤ ਭਰ ’ਚ ਮਸ਼ਹੂਰ ਫ਼ਰੀਦਕੋਟ ਦੀਆਂ ਕਚਿਹਰੀਆਂ ਦਾ ਮਾਡਲ ਵੀ ਬਿ੍ਰਟਿਸ਼ ਭਵਨ ਕਲਾ ’ਤੇ ਆਧਾਰਿਤ ਹੈ ਅਤੇ ਇਸ ਬਿਲਡਿੰਗ ਦੇ ਗੁਬੰਦਾਂ ਉਪਰ ਬਣੀ ਇੰਗਲੈਂਡ ਦੀ ਮਹਾਰਾਣੀ ਦੀ ਛੜੀ ਤੇ ਤਾਜ ਦੇ ਨਮੂਨੇ ਦੀ ਕਲਾਕ੍ਰਿਤੀ ਤੋਂ ਚਲਦਾ ਹੈ। ਪਹਿਲੀ ਨਜ਼ਰ ਜੋ ਇਹ ਇਮਾਰਤਾਂ ਬਿ੍ਟਿਸ਼ ਸਰਕਾਰ ਦਾ ਅੰਗ ਨਜ਼ਰ ਆਉਂਦੀਆਂ ਹਨ। ਜੇਕਰ ਗੱਲ ਕਰੀਏ ਇਨ੍ਹਾਂ ਇਮਾਰਤਾਂ ਦੀ ਉਸਾਰੀ ਅਤੇ ਇਤਿਹਾਸ ਦੀ ਤਾਂ ਇਸ ਲਈ ਸਾਨੂੰ ਫ਼ਰੀਦਕੋਟ ਰਿਆਸਤ ਦੇ ਇਤਿਹਾਸਕ ਪੰਨਿਆਂ ਨੂੰ ਫਰੋਲਣਾ ਪਵੇਗਾ। ਪਰ ਕੁਝ ਵੀ ਕਿਹਾ ਜਾਵੇ ਇਨ੍ਹਾਂ ਇਮਾਰਤਾਂ ਦੀ ਭਵਨ ਕਲਾ ਤੇ ਇਨ੍ਹਾਂ ਦੀ ਉਸਾਰੀ ਇੰਨੀ ਮਜ਼ਬੂਤ ਹੈ ਕਿ ਇਹ ਇਮਾਰਤਾਂ ਅੱਜ ਵੀ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ ਅਤੇ ਆਪਣੀ ਵਿੱਲਖਣ ਸੁੰਦਰਤਾ ਨਾਲ ਲੋਕਾਂ ਦੇ ਮਨਾਂ ਨੂੰ ਮੋਹ ਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button