
ਨਵੀਂ ਦਿੱਲੀ, 6 ਮਾਰਚ- ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਅਤੇ ਆਈ.ਐਸ.ਆਈ. ਮਾਡਿਊਲ ਦੇ ਸਰਗਰਮ ਅੱਤਵਾਦੀ ਨੂੰ ਯੂ.ਪੀ. ਐਸ.ਟੀ.ਐਫ਼. ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਅਭਿਆਨ ਵਿਚ ਫੜੇ ਜਾਣ ’ਤੇ, ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਯੂ.ਪੀ. ਸਰਕਾਰ ਅਤੇ ਹੋਰ (ਰਾਜ) ਸਰਕਾਰਾਂ ਵਲੋਂ ਖਾਲਿਸਤਾਨੀਆਂ ਨੂੰ ਫੜਿਆ ਜਾ ਰਿਹਾ ਹੈ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਵੀ ਇਸ ਵਿਚ ਭੂਮਿਕਾ ਨਿਭਾਈ ਹੈ। ਇਹ ਪੰਜਾਬ ਪੁਲਿਸ ਅਤੇ ਯੂ.ਪੀ. ਪੁਲਿਸ ਵਲੋਂ ਦੂਜੀ ਅਜਿਹੀ ਗ੍ਰਿਫ਼ਤਾਰੀ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨੀਆਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਜਿੱਥੇ ਵੀ ਲੁਕਣਗੇ, ਉਨ੍ਹਾਂ ਨੂੰ ਫੜ ਲਿਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



