Punjab

ਬੀਬੀ ਕੁਲਬੀਰ ਕੋਰ ਜੀ ਨੂੰ ਸਰਕਲ ਜੀਰਾ ਇਸਤਰੀ ਵਿੰਗ ਦੀ ਪ੍ਰਧਾਨ ਨਿਯੁੱਕਤ ਕੀਤਾ :ਭੁੱਲਰ

ਫ਼ਿਰੋਜ਼ਪੁਰ, 10 ਨਵੰਬਰ (ਬਾਲ ਕਿਸ਼ਨ)- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਸਾਹਿਬ ਵੱਲੋ ਸ਼ਹੀਦ ਭਾਈ ਰੇਸ਼ਮ ਸਿੰਘ ਬੱਬਰ ਪਿੰਡ ਵਰਿਆ (ਮੱਖੂ) ਦੀ ਧਰਮ ਸੁਪਤਨੀ ਬੀਬੀ ਕੁਲਬੀਰ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਕਲ ਜ਼ੀਰਾ ਦੀ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ। ਇਹ ਜਾਣਕਾਰੀ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਅਤੇ ਪੀ.ਏ.ਸੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਿੰਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਜਦੋਂ ਸਾਡਾ ਕੌਮੀ ਘਰ ਬਣਿਆਂ ਤਾਂ ਇਨ੍ਹਾਂ ਦੇ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖੇ ਜਾਣਗੇ। ਸਾਡੇ ਸ਼ਹੀਦ ਪਰੀਵਾਰਾਂ ਨੂੰ ਸਿੱਖ ਕੌਮ ਦੀ ਸਿਰਮੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਂਭਣਾ ਸੀ ਅਤੇ ਸਹੂਲਤਾਂ ਦੇਣੀਆਂ ਸਨ, ਪਰ ਉਨ੍ਹਾਂ ਨੇ ਕਾਤਲ ਜਮਾਤਾਂ ਨਾਲ ਰਲ ਕੇ ਸਿੱਖੀ ਦਾ ਬਹੁਤ ਵੱਡਾ ਨੁਕਸਾਨ ਕੀਤਾ ਅਤੇ ਪੰਜਾਬ ਦੀ ਨੌਜਵਾਨੀ ’ਤੇ ਤਸ਼ੱਦਦ ਕਰਵਾਇਆ। ਸਿੱਖਾਂ ਦੀ ਨਸਲਕੁਸ਼ੀ ਕਰਨ ਅਤੇ ਕਰਾਉਣ ਲਈ ਬਾਦਲ ਪ੍ਰੀਵਾਰ ਜ਼ੁੰਮੇਵਾਰ ਹੈ ਅਤੇ ਜਿਸ ਸੁਖਬੀਰ ਨੇ ਆਪਣੇ ਗੁਨਾਹ ਅਕਾਲ ਤਖ਼ਤ ਦੇ ਸਹਾਮਣੇ ਕਬੂਲ ਕੀਤੇ ਹੋਣ ਉਹ ਅੱਜ ਫਿਰ ਲੋਕਾਂ ਦੇ ਅੱਖੀ ਘੱਟਾ ਪਾ ਕੇ ਆਪਣੇ ਆਪ ਨੂੰ ਪੰਥਕ ਸਾਬਿਤ ਕਰਨ ਲਈ ਕਰੋੜਾਂ ਰੁਪਏ ਗੋਲਕ ਵਿੱਚਂੋ ਚੋਰੀ ਕਰਕੇ ਵਰਤ ਰਿਹਾ ਹੈ। ਲੋਕ ਇਸ ਦੀਆਂ ਚੁਸਤ ਚਲਾਕੀਆਂ ਨੂੰ ਸਮਝ ਚੁੱਕੇ ਹਨ। ਬੀਬੀ ਕੁਲਬੀਰ ਕੌਰ ਨੇ ਕਿਹਾ ਕਿ ਜਿਸ ਕੰਮ ਵਾਸਤੇ ਮੇਰੇ ਪਤੀ ਨੇ ਕੁਰਬਾਨੀ ਦਿੱਤੀ ਹੈ, ਉਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਮੈਂ ਪਾਰਟੀ ਵਿੱਚ ਤਨਦੇਹੀ ਨਾਲ ਕੰਮ ਕਰਾਂਗੀ ਅਤੇ ਜਲਦ ਸਾਡੇ ਸ਼ਹੀਦਾਂ ਦੇ ਸੁਪਨੇ ਪੂਰੇ ਹੋਣਗੇ। ਇਸ ਸਮੇਂ ਹਾਜਰ ਬੀਬੀ ਜਸਬੀਰ ਕੌਰ ਪ੍ਰਧਾਨ ਇਸਤਰੀ ਵਿੰਗ, ਗੁਰਵਿੰਦਰ ਸਿੰਘ ਮਹਾਲਮ ਯੂਥ ਪ੍ਰਧਾਨ, ਪ੍ਰਗਟ ਸਿੰਘ ਵਾਹਕੇ ਮੁੱਖ ਬੁਲਾਰਾ, ਬਲਕਾਰ ਸਿੰਘ ਜੋਗੇਵਾਲ ਪ੍ਰਧਾਨ ਕਿਸਾਨ ਵਿੰਗ ਫ਼ਿਰੋਜ਼ਪੁਰ, ਸੁੱਚਾ ਸਿੰਘ ਮੁਹਾਲਮ, ਹਜਾਰਾ ਸਿੰਘ, ਚਮਕੌਰ ਸਿੰਘ ਮਨਸੂਰ ਵਾਲ ਵਰਕਿੰਗ ਕਮੇਟੀ ਮੈਂਬਰ, ਜੋਗਿੰਦਰ ਸਿੰਘ ਜਰਨਲ ਸਕੱਤਰ, ਲਖਵਿੰਦਰ ਸਿੰਘ ਸੁਪਰ ਸਰਕਲ ਪ੍ਰਧਾਨ, ਦਵਿੰਦਰ ਸਿੰਘ ਚੂਰੀਆ ਸੀਨੀਅਰ ਮੀਤ ਪ੍ਰਧਾਨ, ਕੁੰਦਨ ਸਿੰਘ ਪ੍ਰਧਾਨ ਜ਼ੀਰਾ ਦਿਹਾਤੀ, ਯਾਦਵਿੰਦਰ ਸਿੰਘ ਮੁੱਖ ਬੁਲਾਰਾ ਜ਼ੀਰਾ, ਜਸਵੰਤ ਸਿੰਘ ਸਰਕਲ ਪ੍ਰਧਾਨ ਮੱਲਾਂਵਾਲਾ, ਸੁਖਜੀਤ ਸਿੰਘ ਪ੍ਰਧਾਨ ਮੱਖੂ, ਬੀਬੀ ਰਾਜ ਕੌਰ, ਬੀਬੀ ਸੁਰਜੀਤ ਕੌਰ ਅਤੇ ਜ਼ੀਰੇ ਸਰਕਲ ਦੀ ਸਾਰੀ ਜਥੇਬੰਦੀ ਵੱਲੋਂ ਬੀਬੀ ਨੂੰ ਸਰਕਾਰ ਪ੍ਰਧਾਨ ਬਨਣ ’ਤੇ ਸਿਮਰਨਜੀਤ ਸਿੰਘ ਮਾਨ ਸਾਹਿਬ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button