Punjab

ਬੀਕੇਯੂ ਏਕਤਾ ਸਿੱਧੂਪੁਰ ਦੀ ਮੀਟਿੰਗ ‘ਚ ਗੁਰਨੇਕ ਸਿੰਘ ਨੂੰ ਬਲਾਕ ਪ੍ਰੈਸ ਸਕੱਤਰ ਦੇ ਅਹੁਦੇ ਤੋਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ

ਬਾਲ ਕਿਸ਼ਨ

ਫ਼ਿਰੋਜ਼ਪੁਰ, 10 ਅਗਸਤ : ਸੂਬਾ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਬੀਕੇਯੂ ਏਕਤਾ ਸਿੱਧੂਪੁਰ ਜੱਥੇਬੰਦੀ ਦੀ ਮੀਟਿੰਗ ਪਿੰਡ ਭੱਟੀਆ ਦੇ ਗੁਰੂ ਦੁਆਰਾ ਸਾਹਿਬ ਵਿੱਚ ਬਲਾਕ ਪ੍ਰਧਾਨ ਮਮਦੋਟ ਸਾਹਬ ਦੀ ਅਗਵਾਈ ਹੇਠ ਕੀਤੀ ਗਈ ,ਜਿਸ ਵਿੱਚ ਬਲਾਕ ਟੀਮ ਅਤੇ ਪਿੰਡ ਇਕਾਈਆਂ ਦੇ ਆਗੂ ਪਹੁੰਚੇ। ਮੀਟਿੰਗ ਵਿੱਚ ਸਹਿਮਤੀ ਨਾਲ ਮਤਾਂ ਪਾਸ ਕੀਤਾ ਗਿਆ ਕਿ ਜ਼ੋ ਜ਼ਿਲ੍ਹਾ ਆਗੂ ਵੱਲੋਂ 8/8/25 ਨੂੰ ਬਿਨਾਂ ਮੀਟਿੰਗ ਕੀਤੇ ਅਤੇ ਬਿਨਾਂ ਬਲਾਕ ਆਗੂਆਂ ਦੀ ਸਹਿਮਤੀ ਤੋਂ ਇੱਕ ਪ੍ਰੈਸ ਦੇ ਮਾਧਿਅਮ ਰਾਹੀਂ ਖ਼ਬਰ ਲਗਾਈ ਗਈ, ਜਿਸ ਵਿੱਚ ਗੁਰਨੇਕ ਸਿੰਘ ਝੋਂਕ ਨੂੰ ਬਲਾਕ ਮਮਦੋਟ ਦੇ ਅਹੁੱਦੇ ਤੇ ਪ੍ਰੈਸ ਸਕੱਤਰ ਨੂੰ ਬਹਾਲ ਕਰਨ ਦਾ ਜ਼ਿਕਰ ਕੀਤਾ ਗਿਆ, ਜਦੋਂ ਕਿ ਜੱਥੇਬੰਦੀ ਦੇ ਸਿਧਾਂਤ ਮੁਤਾਬਕ ਕੋਈ ਵੀ ਆਗੂ ਲਗਾਉਣ ਤੋ ਪਹਿਲਾਂ ਅਤੇ ਕੋਈ ਆਗੂ ਹਟਾਉਣ ਤੋਂ ਪਹਿਲਾਂ ਪਿੰਡ ਇਕਾਈਆਂ ਦੇ ਪ੍ਰਧਾਨ ਅਤੇ ਬਲਾਕ ਟੀਮ ਦੀ ਹਾਜ਼ਰੀ ਯਕੀਨੀ ਹੁੰਦੀ ਹੈ। ਇਸ ਲਈ ਜੱਥੇਬੰਦੀ ਦੇ ਸਿਧਾਂਤ ਨੂੰ ਮੁੱਖ ਰੱਖਦਿਆਂ ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਗੁਰਨੇਕ ਸਿੰਘ ਨੂੰ ਬਲਾਕ ਪ੍ਰੈਸ ਸਕੱਤਰ ਦੇ ਅਹੁਦੇ ਤੋਂ ਅਤੇ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕੀਤਾ ਜਾਂਦਾ ਹੈ, ਉਸ ਨੂੰ ਜੱਥੇਬੰਦੀ ਦੇ ਕਿਸੇ ਵੀ ਅਹੁੱਦੇ ‘ਤੇ ਨਾ ਮੰਨਿਆ ਜਾਵੇ, ਕਿਉਂਕਿ ਸਿੱਧੂਪੁਰ ਜੱਥੇਬੰਦੀ ਗੈਰ ਰਾਜਨੀਤਕ ਜੱਥੇਬੰਦੀ ਹੈ, ਜਦੋਂ ਕਿ ਗੁਰਨੇਕ ਸਿੰਘ ਦੇ ਵੱਟਸਐਪ ਅਤੇ ਫੇਸਬੁੱਕ ਆਡੀਆ ‘ਤੇ ਅੱਜ ਵੀ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਪੋਸਟਰ ਅਤੇ ਫੋਟੋਆਂ ਲੱਗੀਆ ਹੋਈਆ। ਇਸ ਲਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਿਹੜਾ ਅਹੁੱਦੇਦਾਰ ਪਹਿਲਾਂ ਤੋਂ ਬਲਾਕ ਪ੍ਰੈਸ ਸਕੱਤਰ ਦੇ ਅਹੁਦੇ ‘ਤੇ ਕੰਮ ਕਰ ਰਿਹਾ ਉਹ ਹੀ ਅਹੁੱਦੇ ‘ਤੇ ਕੰਮ ਕਰਦਾ ਰਹੇਗਾ। ਇਸ ਸਮੇਂ ਬਲਾਕ ਜਰਨਲ ਸਕੱਤਰ ਕਾਰਜ ਸਿੰਘ ਗੱਟੀ, ਜੱਜ ਸਿੰਘ ਹਾਮਦ ਸਲਾਹਕਾਰ ਬਲਾਕ ਮਮਦੋਟ, ਮਿਹਰਬਾਨ ਸਿੰਘ ਸੀਨੀਅਰ ਆਗੂ ਬਲਾਕ ਮਮਦੋਟ, ਜਗਰੂਪ ਸਿੰਘ ਇਕਾਈ ਪ੍ਰਧਾਨ ਵਾਹਕੇ, ਇਕਾਈ ਟੀਮ ਰਹੀਮੇ ਕੇ ਮਹਿੰਦਰ ਸਿੰਘ ਫੋਜੀ, ਕੁਲਜੀਤ ਸਿੰਘ ਭੋਲਾ, ਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਇਕਾਈ ਪ੍ਰਧਾਨ ਲਖਮੀਰ ਕੇ ਜਗੀਰ ਸਿੰਘ, ਨਿਰਵੈਰ ਸਿੰਘ ਇਕਾਈ ਜਰਨਲ ਸਕੱਤਰ ਪਿੰਡ ਕੋਠੇ ਕਿਲੀ, ਗੁਰਦੀਪ ਸਿੰਘ ਇਕਾਈ ਪ੍ਰਧਾਨ ਮਸਤਾ ਗੱਟੀ, ਫੁੱਲਰ ਵੰਨ ਇਕਾਈ ਪ੍ਰਧਾਨ ਯਾਦਵਿੰਦਰ ਸਿੰਘ, ਇਕਾਈ ਪ੍ਰਧਾਨ ਬੱਬੂ ਪੀਰ ਕੇ, ਸੁਖਚੈਨ ਸਿੰਘ ਇਕਾਈ ਜਰਨਲ ਸਕੱਤਰ ਭੂਰੇ, ਸਾਹਬ ਸਿੰਘ ਇਕਾਈ ਪ੍ਰਧਾਨ ਮੁਰਕ ਵਾਲਾਂ, ਸਲਵਿੰਦਰ ਸਿੰਘ ਇਕਾਈ ਪ੍ਰਧਾਨ ਲੱਖਾਂ ਹਾਜੀ, ਸ਼ਿੰਦਰਪਾਲ ਸਿੰਘ ਇਕਾਈ ਪ੍ਰਧਾਨ ਕੋਟ ਸੂਬਾ ਸਿੰਘ, ਜੀਤ ਸਿੰਘ ਇਕਾਈ ਜਰਨਲ ਸਕੱਤਰ ਕਾਲੂ ਅਰਾਈਂ, ਅ੍ਰਮਿਤ ਪਾਲ ਸਿੰਘ ਇਕਾਈ ਪ੍ਰਧਾਨ ਝੋਂਕ ਨੋਧ ਸਿੰਘ, ਇਕਾਈ ਗੁਰਜੀਤ ਸਿੰਘ ਫਾਰੂ ਵਾਲਾ, ਇਕਾਈ ਪ੍ਰਧਾਨ ਰਣਜੀਤ ਸਿੰਘ ਗੋਰਾ ਅਲਫੂ ਕੇ, ਜਸ਼ਨਪ੍ਰੀਤ ਸਿੰਘ ਨਿਆਜੀਆ, ਜਸਵਿੰਦਰ ਸਿੰਘ ਇਕਾਈ ਪ੍ਰਧਾਨ ਨਿਹਾਲਾ ਕਿਲਚਾ, ਮਹਿੰਦਰ ਸਿੰਘ ਇਕਾਈ ਪ੍ਰਧਾਨ ਬੁਰਜੀ, ਆਦਿ ਕਿਸਾਨ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button