Punjab

ਬਿਜਲੀ ਮੁਲਾਜ਼ਮਾਂ ਦੀ ਹਮਾਇਤ ਚ ਆਈਆਂ ਕਿਸਾਨ ਜਥੇਬੰਦੀਆਂ

ਲਹਿਰਾਗਾਗਾ, 13 ਅਗਸਤ : ਬਿਜਲੀ ਮੁਲਾਜ਼ਮਾਂ ਦੇ ਚੱਲ ਰਹੇ ਸੰਘਰਸ਼ ਦੇ ਦੂਸਰੇ ਦਿਨ ਵੀ ਰੈਲੀ ਨੂੰ ਸਬੋਧਨ ਕਰਦਿਆਂ ਮੁਲਾਜ਼ਮ ਆਗੂਆਂ ਦਵਿੰਦਰ ਸਿੰਘ ਪਸ਼ੌਰ, ਪੂਰਨ ਸਿੰਘ ਖਾਈ ਜੰਗੀਰ ਸਿੰਘ ਨੇ ਦੱਸਿਆ ਕਿ 10 ਅਗਸਤ ਰਾਤ 12 ਵਜੇ ਤਕ ਮੀਟਿੰਗ ਚਲਦੀ ਰਹੀ ਜੋ ਕਿਸੇ ਸਿੱਟੇ ’ਤੇ ਨਹੀਂ ਪਹੁੰਚੀ। ਇਸ ਲਈ 12, 13 ਅਗਸਤ ਨੂੰ ਸਮੁੱਚੇ ਪੰਜਾਬ ਵਿਚ ਬਿਜਲੀ ਮੁਲਾਜ਼ਮ ਛੁੱਟੀ ’ਤੇ ਰਹਿਣਗੇ, ਕਿਉਂਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੇ ਬਾਵਜੂਦ ਲਾਗੂ ਨਹੀਂ ਕੀਤਾ ਜਾ ਰਿਹਾ ਹੈ। ਇਸ ਕਾਰਨ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬਿਜਲੀ ਮੁਲਾਜ਼ਮ ਦੀ ਹਮਾਇਤ ਵਿਚ ਕਿਸਾਨ ਜੱਥੇਬੰਦੀਆਂ ਵੀ ਆ ਗਈਆਂ ਹਨ। ਜਿਨ੍ਹਾਂ ਦਾ ਅਸੀਂ ਸਵਾਗਤ ਕਰਦੇ ਹਾਂ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਦਰਜਨਾਂ ਮੁੱਖ ਮੰਗਾਂ ਨਾ ਮੰਨਣ ਦੇ ਰੋਸ ਕਰਕੇ ਬਿਜਲੀ ਕਰਮਚਾਰੀ 11 ਅਗਸਤ ਤੋਂ 13 ਅਗਸਤ ਤਕ ਸਮੂਹਿਕ ਛੁੱਟੀ ਭਰਕੇ ਸਮੁੱਚੇ ਪੰਜਾਬ ਦੇ ਬਿਜਲੀ ਦਫ਼ਤਰਾਂ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਮਜਬੂਰਨ ਅਦਾਰੇ ਦਾ ਸਮੁੱਚਾ ਕੰਮਕਾਜ ਠੱਪ ਕਰ ਰਹੇ ਹਾਂ ਅਤੇ 15 ਅਗਸਤ ਨੂੰ ਜ਼ਿਲ੍ਹਾ ਹੈੱਡ ਕੁਆਟਰ ਨੇੜਲੇ ਦਫ਼ਤਰ ਵਿਚ ਰੋਸ ਰੈਲੀ ਕਰਕੇ ਰੋਸ ਮਾਰਚ ਕੀਤਾ ਜਾਵੇਗਾ। ਇਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਹੋਵੇਗੀ। ਮੁਲਾਜ਼ਮ ਆਗੂ, ਜਸਵਿੰਦਰ ਸਿੰਘ ਜੱਸਾ ਪਸੌਰ, ਗੁਰਛੈਬਰ ਸਿੰਘ, ਗੁਰਮੀਤ ਸਿੰਘ, ਮਹਿੰਦਰ ਸਿੰਘ ਲਹਿਰਾ, ਦਰਸ਼ਨ ਸਿੰਘ ਬੀਕੇਯੂ ਏਕਤਾ ਉਗਰਾਹਾਂ, ਜਗਜੀਤ ਸਿੰਘ ਜਮਹੂਰੀ ਅਧਿਕਾਰ ਸਭਾ, ਸਰਬਜੀਤ ਸ਼ਰਮਾਂ ਕਿਸਾਨ ਆਗੂ, ਸੁਖਵਿੰਦਰ ਗਿਰ, ਮਨਪ੍ਰੀਤ ਜਵਾਹਰ ਵਾਲਾ, ਡੀਟੀਐੱਫ, ਗੁਰਚਰਨ ਸਿੰਘ ਪੈਨਸ਼ਨਰ ਆਗੂ, ਪ੍ਰਦੀਪ ਕੁਮਾਰ, ਭੂਰਾ ਸਿੰਘ, ਸੁਰਿੰਦਰ ਮੋਹਨ ਤੇ ਜਗਸੀਰ ਸਿੰਘ ਰਾਮਗੜ੍ਹ, ਮਨਜੀਤ ਕੁਮਾਰ, ਬਲਵਿੰਦਰਪਾਲ ਕੌਸ਼ਿਕ, ਪਾਲ ਸਿੰਘ ਕੇਕੇਐੱਮ ਆਦਿ ਆਗੂ ਵੀ ਇਸ ਮੌਕੇ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button