
ਜਲੰਧਰ, 27 ਮਾਰਚ-ਰੇਲਵੇ ਨੇ ਰਾਧਾ ਸਵਾਮੀ ਸਤਿਸੰਗ ਦੇ ਸ਼ਰਧਾਲੂਆਂ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਹੈ, ਜੋ ਨਿਜਮੂਦੀਨ ਤੋਂ ਕੱਲ੍ਹ ਵੀਰਵਾਰ 27 ਮਾਰਚ ਨੂੰ ਚੱਲੇਗੀ ਤੇ ਦੂਜੀ ਸਹਾਰਨਪੁਰ ਤੋਂ ਬਿਆਸ ਲਈ 28 ਮਾਰਚ ਨੂੰ ਚੱਲੇਗੀ। ਰੇਲਵੇ ਦੇ ਫਿਰੋਜ਼ਪੁਰ ਮੰਡਲ ਵੱਲੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰ 27 ਮਾਰਚ ਨੂੰ ਹਜ਼ਰਤ ਨਿਜ਼ਾਮੂਦੀਨ ਤੋਂ ਬਿਆਸ ਲਈ ਵਿਸ਼ੇਸ਼ ਰੇਲ ਗੱਡੀ ਨੰਬਰ 04401 ਮੇਲ ਐਕਸਪ੍ਰੈੱਸ ਸ਼ਾਮ ਨੂੰ 19.40 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ 4.05 ਵਜੇ ਬਿਆਸ ਪੁਜੇਗੀ। ਇਹ ਗੱਡੀ 04402 30 ਮਾਰਚ ਨੂੰ ਰਾਤ 20.35 ਵਜੇ ਬਿਆਸ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 4 ਵਜੇ ਹਜ਼ਰਤ ਨਿਜ਼ਾਮੂਦੀਨ ਸਟੇਸਨ ’ਤੇ ਪੁਜੇੱਗੀ। ਆਪਣੇ ਸਫਰ ਦੌਰਾਨ ਇਹ ਗੱਡੀ ਨਵੀਂ ਦਿੱਲੀ, ਸਬਜ਼ੀ ਮੰਡੀ ਅੰਬਾਲਾ ਛਾਉਣੀ, ਲੁਧਿਆਣਾ, ਜਲੰਧਰ ਸਿਟੀ ਆਉਂਦੇ–ਜਾਂਦੇ ਸਮੇਂ ਰੁਕੇਗੀ। ਸਹਾਰਨਪੁਰ ਤੋਂ ਬਿਆਸ ਦੂਜੀ ਵਿਸ਼਼ੇਸ਼ ਰੇਲ ਗੱਡੀ 28 ਮਾਰਚ ਨੂੰ 04565 ਨੰਬਰ ਨਾਲ ਸਹਾਰਨਪੁਰ ਤੋਂ ਰਾਤ 20.50 ਵਜੇ ਰਵਾਨਾ ਹੋਵੇਗਾ ਤੇ ਅਗਲੇ ਦਿਨ ਸਵੇਰੇ 2.15 ਵਜੇ ਬਿਆਸ ਪੁਜੇਗੀ। ਇਹ ਵਿਸ਼ੇਸ਼ ਗੱਡੀ ਨੰਬਰ 04566 ਅਗਲੇ ਦਿਨ ਬਿਆਸ ਤੋਂ ਦੁਪਹਿਰ 3 ਵਜੇ ਰਵਾਨਾ ਹੋ ਕੇ 21.20 ਵਜੇ ਸਹਾਰਨਪੁਰ ਪੁਜੇਗੀ। ਸਪੈਸ਼ਲ ਟ੍ਰੇਨ 04565 28 ਮਾਰਚ (01 ਯਾਤਰਾ) ਨੂੰ ਸਹਾਰਨਪੁਰ ਤੋਂ ਬਿਆਸ ਲਈ ਰਵਾਨਾ ਹੋਵੇਗੀ। ਇਹ ਵਿਸ਼ੇਸ਼ ਰੇਲਗੱਡੀ 04565 ਸਹਾਰਨਪੁਰ ਤੋਂ 20:50 ਵਜੇ ਚੱਲੇਗੀ ਤੇ ਅਗਲੇ ਦਿਨ ਸਵੇਰੇ 02:15 ਵਜੇ ਬਿਆਸ ਪਹੁੰਚੇਗੀ। ਵਾਪਸੀ ਦਿਸ਼ਾ ’ਚ ਇਹ ਵਿਸ਼ੇਸ਼ ਰੇਲਗੱਡੀ 04566 30 ਮਾਰਚ (01 ਯਾਤਰਾ) ਨੂੰ ਬਿਆਸ ਤੋਂ ਸਹਾਰਨਪੁਰ ਲਈ ਰਵਾਨਾ ਹੋਵੇਗੀ। ਇਹ ਵਿਸ਼ੇਸ਼ ਰੇਲਗੱਡੀ 04566 ਬਿਆਸ ਤੋਂ 3:00 ਵਜੇ ਚੱਲੇਗੀ ਤੇ 20:20 ਵਜੇ ਸਹਾਰਨਪੁਰ ਪਹੁੰਚੇਗੀ। ਇਸ ਦੌਰਾਨ ਇਹ ਗੱਡੀ ਰਸਤੇ ’ਚ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਛਾਉਣੀ, ਲੁਧਿਆਣਾ ਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ਤੇ ਦੋਵਾਂ ਦਿਸ਼ਾਵਾਂ ’ਚ ਰੁਕੇਗੀ।



