Punjab

ਬਾਰਿਸ਼ ਕਾਰਨ ਪਹਾੜੀ ਤੋਂ ਢਿੱਗਾਂ ਡਿੱਗਣ ਕਾਰਨ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਬੰਦ

ਸ੍ਰੀ ਕੀਰਤਪੁਰ ਸਾਹਿਬ, 1 ਅਗਸਤ : ਨੈਸ਼ਨਲ ਹਾਈਵੇ 205 ਸ੍ਰੀ ਕੀਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਬਾਰਿਸ਼ ਕਾਰਨ ਪਹਾੜੀ ਤੋਂ ਵੱਡੇ-ਵੱਡੇ ਪੱਥਰ ਡਿੱਗਣ ਨਾਲ ਕੈਂਚੀ ਮੌੜ ਤੋਂ ਅੱਗੇ ਸਮਲੋਟੂ ਨਜ਼ਦੀਕ ਰਸਤਾ ਬੰਦ ਹੋ ਗਿਆ ਹੈ। ਜਿਸ ਕਾਰਨ ਸੜਕ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਗਿਆ। ਵੱਡੇ-ਵੱਡੇ ਪੱਥਰਾਂ, ਢਿਗਾਂ ਡਿੱਗਣ ਨਾਲ ਪੂਰੀ ਸੜਕ ’ਤੇ ਮਲਬਾ ਭਰ ਗਿਆ ਤੇ ਸੜਕ ਦੋਵੇਂ ਪਾਸੇ ਤੋਂ ਬੰਦ ਹੋ ਗਈ। ਗਨੀਮਤ ਰਹੀ ਕਿ ਇਹ ਪੱਥਰ ਕਿਸੇ ਵਾਹਨ ’ਤੇ ਨਹੀਂ ਡਿਗੇ ਨਹੀਂ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਅੱਜ-ਕੱਲ ਨਰਾਤੇ ਚੱਲ ਰਹੇ ਹਨ ਦੂਰੋ-ਦੂਰੋ ਸ਼ਰਧਾਲੂ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਬਾਅਦ ਮਨੀਕਰਣ ਸਾਹਿਬ ਜਾ ਰਹੇ ਹਨ। ਇਹ ਰਸਤਾ ਬੰਦ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਟਰੈਫਿਕ ਨੂੰ ਕੈਂਚੀ ਮੌੜ ਤੋਂ ਪੁਰਾਣੇ ਰਸਤੇ ਰਾਹੀਂ ਵਾਇਆ ਸਵਾਰ ਘਾਟ ਭੇਜਿਆ ਜਾ ਰਿਹਾ ਹੈ। ਹਿਮਾਚਲ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆ ਸਨ ’ਤੇ ਸੜਕ ਬਣਾਉਣ ਵਾਲੀ ਕੰਪਨੀ ਵੱਲੋਂ ਜੇਸੀਬੀ ਮਸ਼ੀਨਾਂ ਅਤੇ ਟਿੱਪਰ, ਟਰੈਕਟਰ ਮੰਗਵਾ ਕੇ ਕੰਮ ਸ਼ੁਰੂ ਕਰ ਦਿੱਤਾ ’ਤੇ ਪਹਿਲਾਂ ਇੱਕ ਪਾਸੇ ਤੋਂ ਸੜਕ ਚਾਲੂ ਕੀਤੀ ਜਾਵੇਗੀ। ਕੁਝ ਦਿਨ ਪਹਿਲਾਂ ਵੀ ਇਸ ਜਗ੍ਹਾ ’ਤੇ ਪਹਾੜ ਖਿਸਕਣ ਕਾਰਨ ਰਸਤਾ ਬੰਦ ਹੋ ਗਿਆ ਸੀ, ਜਿਸ ਨੂੰ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਲ ਨਾਲ ਚਾਲੂ ਕਰਵਾਇਆ ਸੀ। ਇਹਨਾਂ ਦਿਨਾਂ ਵਿਚ ਪਹਾੜੀ ਇਲਾਕੇ ਵਿਚ ਭਾਰੀ ਬਾਰਿਸ਼ ਪੈ ਰਹੀ ਹੈ। ਜਗ੍ਹਾ ਜਗ੍ਹਾ ’ਤੇ ਬੱਦਲ ਫੱਟਣ ਕਾਰਨ ਰਸਤੇ ਬੰਦ ਹੋ ਰਹੇ ਹਨ। ਲੋਕਾਂ ਦਾ ਭਾਰੀ ਜਾਨੀ ’ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਹਿਮਾਚਲ ਪ੍ਰਦੇਸ਼ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਪਹਾੜੀ ਇਲਾਕੇ ਵਿਚ ਜਾਇਆਂ ਜਾਵੇ,ਸਫ਼ਰ ਕਰਦੇ ਸਮੇਂ ਸਾਵਧਾਨੀ ਵਰਤੋ,ਜਦੋਂ ਭਾਰੀ ਬਾਰਿਸ਼ ਪੈਂਦੀ ਹੈ ਤਾਂ ਪਹਾੜੀ ਤੋਂ ਦੂਰ ਰੁਕੋ ’ਤੇ ਬਾਰਿਸ਼ ਰੁਕਣ ਦਾ ਇੰਤਜ਼ਾਰ ਕਰੋ। ਪ੍ਰਸ਼ਾਸਨ ਵੱਲੋਂ ਦਿਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਸ਼ਾਮ ਤੱਕ ਸੜਕ ਦੀ ਇੱਕ ਸਾਈਡ ਚਲਾ ਦਿੱਤੀ ਜਾਵੇਗੀ ਉਦੋ ਤੱਕ ਪੁਰਾਣੇ ਰਸਤੇ ਦੀ ਵਰਤੋਂ ਕੀਤੀ ਜਾਵੇ।

Related Articles

Leave a Reply

Your email address will not be published. Required fields are marked *

Back to top button