
ਬਟਾਲਾ, 7 ਅਗਸਤ : ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਨਿੱਕੇ ਘੁੰਮਣਾ ਵਾਲਿਆਂ ਦੇ ਚਰਨ ਸੇਵਕ ਬਾਬਾ ਬਾਬਾ ਸ਼ਿਵ ਸਿੰਘ ਜੀ ਬੋਹੜੀ ਸਾਹਿਬ ਵਾਲੇ ਅਕਾਲ ਚਲਾਣਾ ਕਰ ਗਏ ਹਨ। ਜਾਣਕਾਰੀ ਦਿੰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਬਾਬਾ ਸ਼ਿਵ ਜੀ ਅਚਾਨਕ ਗੁਰੂ ਚਰਨਾਂ ‘ਚ ਜਾ ਬਿਰਾਜੇ ਹਨ। ਉਨ੍ਹਾਂ ਦੱਸਿਆ ਕਿ ਬਾਬਾ ਜੀ ਦਾ ਸਸਕਾਰ ਨਿੱਕੇ ਘੁੰਮਣਾ ਵਿਖੇ ਅੱਜ ਵੀਰਵਾਰ ਨੂੰ ਇੱਕ ਵਜੇ ਦੇ ਕਰੀਬ ਕੀਤਾ ਜਾ ਰਿਹਾ ਹੈ। ਬਾਬਾ ਸ਼ਿਵ ਜੀ ਦੇ ਅਕਾਲ ਚਲਾਣੇ ਦੀ ਖਬਰ ਫੈਲਦਿਆਂ ਹੀ ਵੱਡੀ ਗਿਣਤੀ ਚ ਸੰਗਤਾਂ ਬੋਹੜੀ ਸਾਹਿਬ ਪਹੁੰਚ ਰਹੀਆਂ ਹਨ। ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਅਤੇ ਸੰਗਤਾਂ ਬਾਬਾ ਜੀ ਦੇ ਅੰਤਿਮ ਦਰਸ਼ਨ ਕਰ ਰਹੀਆਂ ਹਨ।



