Punjab

ਬਹਾਦੁਰ ਸਿੰਘ ਸੱਗੂ ਹੋਣਗੇ ਏ.ਐਫ਼.ਆਈ. ਦੇ ਨਵੇਂ ਪ੍ਰਧਾਨ

ਚੰਡੀਗੜ੍ਹ, 7 ਜਨਵਰੀ- ਏਸ਼ਿਆਈ ਖ਼ੇਡਾਂ ਦੇ ਸਾਬਕਾ ਸੋਨ ਤਗ਼ਮਾ ਜੇਤੂ ਅਤੇ ਉਲੰਪੀਅਨ ਬਹਾਦਰ ਸਿੰਘ ਸੱਗੂ ਨੂੰ ਅਥਲੈਟਿਕਸ ਫ਼ੈਡਰੇਸ਼ਨ ਆਫ਼ ਇੰਡੀਆ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਅਦਿਲੀ ਸੁਮਾਰੀਵਾਲਾ ਦੀ ਥਾਂ ਲੈਣਗੇ। 67 ਸਾਲ ਦੇ ਸੁਮਾਰੀਵਾਲਾ ਦੇ ਤਿੰਨ ਕਾਰਜਕਾਲ ਪੂਰੇ ਹੋ ਚੁੱਕੇ ਹਨ ਤੇ ਉਹ ਹੁਣ ਅੱਗੇ ਚੋਣ ਨਹੀਂ ਲੜ ਸਕਦੇ ਹਨ। ਫ਼ੈਡਰੇਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। 51 ਸਾਲਾ ਸੱਗੂ, ਜਿਨ੍ਹਾਂ ਨੇ 2002 ਦੀਆਂ ਬੁਸਾਨ ਏਸ਼ੀਅਨ ਖੇਡਾਂ ਵਿਚ ਸ਼ਾਟ-ਪੁੱਟ ’ਚ ਗੋਲਡ ਮੈਡਲ ਜਿੱਤਿਆ ਸੀ ਅਤੇ 2000 ਅਤੇ 2004 ’ਚ ਉਲੰਪਿਕ ਵਿਚ ਹਿੱਸਾ ਲਿਆ ਸੀ, ਚਾਰ ਸਾਲਾਂ ਲਈ ਇਸ ਅਹੁਦੇ ’ਤੇ ਰਹਿਣਗੇ। ਉਹ ਮੌਜੂਦਾ ਸਮੇਂ ਵਿਚ ਏ.ਐਫ਼.ਆਈ. ਕਮਿਸ਼ਨ ਵਿਚ ਸੇਵਾ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button