
ਫ਼ਿਰੋਜ਼ਪੁਰ, 11 ਜਨਵਰੀ (ਬਾਲ ਕਿਸ਼ਨ)– ਲੋਹੜੀ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਇਲਾਕਾ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਸਮਾਜ ਸੇਵਕ ਤੇ ਐਡਵੋਕੇਟ ਦੀਪਕ ਧਵਨ ਫ਼ਿਰੋਜ਼ਪੁਰ ਸ਼ਹਿਰ ਨੇ ਕਿਹਾ ਕਿ ਲੋਹੜੀ ਅਤੇ ਮਾਘੀ ਦਾ ਪਵਿੱਤਰ ਦਿਹਾੜਾ ਸਭ ਮਿਲ-ਜੁਲ ਕੇ ਖੁਸ਼ੀਆ-ਖੇੜਿਆਂ ਨਾਲ ਮਨਾਉਣ। ਉਨ੍ਹਾਂ ਨਾਲ ਹੀ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਬਸੰਤ ਪੰਚਮੀਂ ਦੇ ਤਿਉਹਾਰ ਤੋਂ ਪਹਿਲਾਂ ਹੀ ਚਾਈਨਜ਼ ਡੋਰ ਦਾ ਪ੍ਰਚਲਣ ਸ਼ੁਰੂ ਹੋ ਚੁੱਕਿਆ ਹੈ, ਜਿਸ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਚਾਈਨਡ ਡੋਰ ਨਾਲ ਹਰ ਸੜਕ ਹਾਦਸਾ ਹੋਣ ਦੇ ਨਾਲ ਕਈ ਮਨੁੱਖੀ ਜਾਨਾਂ ਚੱਲੀਆਂ ਜਾਂਦੀਆਂ ਹਨ ਤੇ ਕਈਆਂ ਦੇ ਸ਼ਰੀਰਕ ਅੰਗ ਵੀ ਕੱਟੇ ਜਾਂਦੇ ਹਨ। ਐਡਵੋਕੇਟ ਦੀਪਕ ਧਵਨ ਨੇ ਕਿਹਾ ਕਿ ਚਾਈਨਜ ਡੋਰ ਇੰਨੀ ਖ਼ਤਰਨਾਕ ਹੈ ਕਿ ਇਹ ਹਵਾ ’ਚ ਉੁਡਦੇ ਪੰਛੀਆਂ ਨੂੰ ਵੀ ਜ਼ਖ਼ਮੀਂ ਕਰ ਦਿੰਦੀ ਹੈ, ਜਿਸ ਕਰਕੇ ਇਸ ਡੋਰ ’ਤੇ ਮੁਕੰਮਲ ਪਾਬੰਦੀ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਾਈਨਜ਼ ਡੋਰ ਦਾ ਵਪਾਰ ਕਰਨ ਵਾਲੇ ਅਤੇ ਇਸਤੇਮਾਲ ਕਰਨ ਵਾਲਿਆਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਐਡਵੋਕੇਟ ਦੀਪਕ ਧਵਨ



