
ਵਾਸ਼ਿੰਗਟਨ ਡੀ.ਸੀ., 13 ਫਰਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲੇਅਰ ਹਾਊਸ ਵਿਚ ਠਹਿਰਨਗੇ – ਜੋ ਕਿ ਵ੍ਹਾਈਟ ਹਾਊਸ ਆਉਣ ਵਾਲੇ ਪਤਵੰਤਿਆਂ ਲਈ ਇਤਿਹਾਸਕ ਮਹਿਮਾਨ ਨਿਵਾਸ ਹੈ।1651 ਪੈਨਸਿਲਵੇਨੀਆ ਐਵੇਨਿਊ ‘ਤੇ ਸਥਿਤ, ਵ੍ਹਾਈਟ ਹਾਊਸ ਤੋਂ ਬਿਲਕੁਲ ਪਾਰ, ਇਹ ਇਤਿਹਾਸਕ ਘਰ ਕੋਈ ਆਮ ਮਹਿਮਾਨ ਘਰ ਨਹੀਂ ਹੈ। ਬਲੇਅਰ ਹਾਊਸ ਨੇ ਰਾਸ਼ਟਰਪਤੀਆਂ, ਸ਼ਾਹੀ ਪਰਿਵਾਰ ਅਤੇ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕੀਤੀ ਹੈ, ਜਿਸ ਕਰਕੇ ਇਸ ਨੂੰ “ਦੁਨੀਆ ਦੇ ਸਭ ਤੋਂ ਵਿਸ਼ੇਸ਼ ਹੋਟਲ” ਵਜੋਂ ਜਾਣਿਆ ਜਾਂਦਾ ਹੈ।



