Punjab

ਬਲਕਾਰ ਸਿੰਘ ਬਾਠ ਨਮਿੱਤ ਅਤਿੰਮ ਅਰਦਸ ਦੇ ਸਰਧਾਜਲੀ ਸਮਾਗਮ ਗੁਰਦੁਆਰ ਕਰਮਸਰ ਸਾਹਿਬ ਝੋਕ ਹਰੀ ਹਰ ਵਿਖੇ ਹੋਇਆ

ਧਾਰਮਿਕ ਸੰਸਥਾਵਾਂ, ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਦਿੱਤੀ ਨਿੱਘੀ ਸ਼ਰਧਾਂਜਲੀ

ਫ਼ਿਰੋਜ਼ਪੁਰ, 2 ਜੁਲਾਈ (ਜਸਵਿੰਦਰ ਸਿੰਘ ਸੰਧੂ)– ਸ: ਬਲਕਾਰ ਸਿੰਘ ਬਾਠ ਨਸੀਰਾ ਖਲਚੀਆਂ ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਰਮਸਰ ਸਾਹਿਬ ਝੋਕ ਹਰੀ ਹਰ ਫ਼ਿਰੋਜ਼ਪੁਰ ਵਿਖੇ ਹੋਇਆ। ਇਸ ਮੌਕੇ ਇਨ੍ਹਾਂ ਦੇ ਵੱਡੇ ਸਪੁੱਤਰ ਭਾਈ ਜਸਪਾਲ ਸਿੰਘ ਅਡੀਸ਼ਨ ਮੈਨੇਜਰ ਗੁਰਦੁਆਰਾ ਜਾਮਨੀ ਸਾਹਿਬ ਨੂੰ ਵੱਖ–ਵੱਖ ਸੰਸਥਾਵਾਂ ਵਲੋਂ ਪੱਗ ਭੇਂਟ ਕੀਤੀ ਅਤੇ ਭਾਈ ਬਲਵਿੰਦਰ ਸਿੰਘ ਕੱਥਾ ਵਾਚਕ ਬਜੀਦਪੁਰ ਸਾਹਿਬ ਨੇ ਪਿਤਾ ਦੀ ਜ਼ੁੰਮੇਵਾਰੀਆਂ ਅਤੇ ਅੰਤਿਮ ਅਰਦਾਸ ਮੌਕੇ ਦਿੱਤੀ ਜਾਂਦੀ ਪੱਗ ਦੀ ਮਹੱਤਤਾ ਬਾਰੇ ਵਿਸ਼ੇਸ਼ ਤੌਰ ’ਤੇ ਚਾਨਣਾ ਪਾਇਆ। ਇਸ ਉਪਰੰਤ ਜਿੱਥੇ ਇਲਾਕੇ ਦੀਆਂ ਮਹਾਨ ਸਖ਼ਸ਼ੀਅਤਾਂ, ਧਾਰਮਿਕ ਸੰਸਥਾਵਾਂ ਦੇ ਆਗੂਆਂ, ਰਾਜਨੀਤਿਕ ਪਾਰਟੀ ਦੇ ਆਗੂਆਂ ਨੇ ਬਲਕਾਰ ਸਿੰਘ ਬਾਠ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸ: ਬਲਕਾਰ ਸਿੰਘ ਬਾਠ ਵਲੋਂ ਕੀਤੀ ਗਈ ਸਖ਼ਤ ਮਿਹਨਤ ਅਤੇ ਪਰਿਵਾਰ ਨੂੰ ਇਕੱਠਾ ਰੱਖਣ ਵਾਲੀ ਸਖ਼ਸ਼ੀਅਤ ਦੀ ਜੀਵਨੀ ਬਾਰੇ ਚਾਨਣਾ ਪਾਇਆ। ਇਸ ਮੌਕੇ ਸਾਬਕਾ ਹਲਕਾ ਵਧਾਇਕ ਜੁਗਿੰਦਰ ਸਿੰਘ ਜਿੰਦੂ, ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰੀਤਮ ਸਿੰਘ ਮਲਸੀਆਂ ਮੈਂਬਰ ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ, ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਲਵਿੰਦਰ ਸਿੰਘ ਭੰਬਾ ਲੰਡਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਸ਼ਨ ਸਿੰਘ ਮੋਠਾਂ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਦਵਿੰਦਰ ਕੌਰ ਨਸੀਰਾ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸਤਨਾਮ ਸਿੰਘ ਕਾਰ ਸੇਵਾ ਹਜੂਰ ਸਾਹਿਬ, ਬਾਬਾ ਗੁਰਮੇਲ ਸਿੰਘ ਕਾਰ ਸੇਵਾ ਤਰਨ ਤਾਰਨ ਵਾਲੇ, ਬਾਬਾ ਬੋਹੜ ਸਿੰਘ ਤੂਤਾਂ ਵਾਲੇ ਅਨੁਮੀਤ ਸਿੰਘ ਹੀਰਾ ਸੋਢੀ, ਭਗਵਾਨ ਸਿੰਘ ਨੰਬਰਦਾਰ ਨੂਰਪੁਰ ਸੇਠਾਂ, ਹਰਚਰਨ ਸਿੰਘ ਸਾਮਾ ਚੇਅਰਮੈਨ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ, ਵਿਰਸਾ ਸਿੰਘ ਚੂਹੜ ਖਲਚੀਆਂ, ਹਰਜਿੰਦਰ ਸਿੰਘ ਸਿੱਧੂ, ਲਖਵਿੰਦਰ ਸਿੰਘ ਨੰਬਰਦਾਰ ਨਸੀਰਾ ਖਿਲਚੀ, ਸਰਬਜੀਤ ਸਿੰਘ ਨੰਬਰਦਾਰ ਨਸੀਰ ਖਲਚੀਆਂ, ਨਸੀਬ ਸਿੰੰਘ ਸੰਧੂ, ਜਗਸੀਰ ਸਿੰਘ ਖਾਰਾ, ਪਿਆਰਾ ਸਿੰਘ ਸਰਪੰਚ ਨਸੀਰਾ ਖਿਲਚੀ, ਤੇਜਬੀਰ ਸਿੰ, ਮੈਨੇਜਰ ਗੁਰਦੁਆਰਾ ਜਾਮਨੀ ਸਾਹਿਬ, ਰਾਜਪਾਲ ਸਿੰਘ ਮੈਨੇਜਰ ਗੁਰਦੁਆਰਾ ਦੀਨਾ ਸਾਹਿਬ, ਪਰਮਜੀਤ ਸਿੰਘ ਚੇਅਰਮੈਨ ਸੂਬਾ ਕਾਹਨ ਚੰਦ, ਦਿਲਬਾਗ ਸਿੰਘ ਵਿਰਕ, ਅਵਤਾਰ ਸਿੰਘ ਲੋਧਰਾਂ, ਅਸ਼ਵਨੀ ਕੁਮਾਰ ਡਿਪਟੀ ਕਮਿਸ਼ਨਰ ਵੈਸਟ ਬੰਗਾਲ, ਸ੍ਰੀ ਦਰਸ਼ਨ ਸਿੰਘ ਮਿਸ਼ਰੀ ਵਾਲਾ, ਰਾਜਵੰਤ ਸਿੰਘ ਪੀ.ਏ ਜਨਮੇਜਾ ਸਿੰਘ ਸੇਖੋਂ, ਡਾ: ਬੋਬੀ ਗੁਲਾਟੀ ਸਿਵਲ ਸਰਜਨ ਰੋਪੜ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button