Punjab

ਬਦਨਾਮ ਕਰਨ ਦੇ ਮਕਸਦ ਨਾਲ ਲੜਕੀ ਦੀਆ ਅਸ਼ਲੀਲ ਤਸਵੀਰਾਂ ਵਾਇਰਲ, ਮੁਕੱਦਮਾ ਦਰਜ

ਲੁਧਿਆਣਾ, 23 ਜੁਲਾਈ : 25 ਸਾਲ ਦੀ ਲੜਕੀ ਦੀ ਨਗਨ ਵੀਡੀਓ ਤੇ ਅਸ਼ਲੀਲ ਤਸਵੀਰਾਂ ਉਸ ਦੇ ਰਿਸ਼ਤੇਦਾਰਾਂ ਅਤੇ ਆਰਮੀ ਮੁਲਾਜ਼ਮਾਂ ਦੇ ਵਟ੍ਹਸਐਪ ਗਰੁੱਪ ਦੇਸੀ ਭਾਈ ਵਿੱਚ ਸਾਂਝੀਆਂ ਕਰ ਦੇਣ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਤੇ ਲਕਸ਼ਮਣ ਨਗਰ ਗਿਆਸਪੁਰਾ ਦੇ ਰਹਿਣ ਵਾਲੇ ਸੰਤੋਸ਼ ਤਿਵਾੜੀ ਖ਼ਿਲਾਫ਼ ਆਈਟੀ ਐਕਟ ਅਤੇ ਆਈਪੀਸੀ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੇ ਇੰਚਾਰਜ ਜਗਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ‌ ਐਫਆਈਆਰ ਉੱਚ ਅਧਿਕਾਰੀਆਂ ਦੀ ਪੜਤਾਲ ਤੋਂ ਬਾਅਦ ਦਰਜ ਕੀਤੀ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਥਾਣਾ ਸਾਹਨੇਵਾਲ ਅਧੀਨ ਆਉਂਦੇ ਇੱਕ ਇਲਾਕੇ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਮੁਲਜਮ ਉਸ ਦਾ ਪੁਰਾਣਾ ਵਾਕਫ ਹੈ। ਕੁਝ ਸਾਲ ਪਹਿਲੋਂ ਉਸ ਨੇ ਧੋਖੇ ਨਾਲ ਲੜਕੀ ਦੀ ਅਸ਼ਲੀਲ ਵੀਡੀਓ ਬਣਾ ਲਈ। ਉਸ ਨੇ ਨਿਊਡ ਤਸਵੀਰਾਂ ਤੇ ਵੀਡੀਓ ਆਪਣੇ ਮੋਬਾਈਲ ਵਿੱਚ ਸਟੋਰ ਕਰਕੇ ਰੱਖ ਲਈਆਂ। ਮੁਲਜ਼ਮ ਨੇ ਲੜਕੀ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਉਸ ਦੀਆਂ ਅਸ਼ਲੀਲ ਤਸਵੀਰਾਂ ਉਸ ਦੇ ਰਿਸ਼ਤੇਦਾਰਾਂ ਨੂੰ ਭੇਜ ਦਿੱਤੀਆਂ। ਮੁਲਜ਼ਮ ਨੇ ਲੜਕੀ ਦੀ ਵੀਡੀਓ ਦੇਸੀ ਭਾਈ ਨਾਮ ਦੇ ਇੱਕ ਆਰਮੀ ਵਟ੍ਹਸਐਪ ਗਰੁੱਪ ਵਿੱਚ ਵੀ ਸਾਂਝੀ ਕਰ ਦਿੱਤੀ। ਇਸ ਸਬੰਧੀ ਲੜਕੀ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਇੱਕ ਲਿਖਿਤ ਸ਼ਿਕਾਇਤ ਦਿੱਤੀ। ਲੰਬੀ ਪੜਤਾਲ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੰਤੋਸ਼ ਤਿਵਾੜੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button