
ਬਠਿੰਡਾ, 24 ਅਪ੍ਰੈਲ-ਸ਼ਹਿਰ ਵਿਚ ਸਪਾ ਸੈਂਟਰਾਂ ਦੇ ਨਾਮ ‘ਤੇ ਗ਼ੈਰ-ਕਾਨੂੰਨੀ ਦੇਹ ਵਪਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਥਾਣਾ ਕੈਂਟ ਅਤੇ ਸਿਵਲ ਲਾਈਨ ਪੁਲਿਸ ਨੇ ਕਾਰਵਾਈ ਕਰਦਿਆਂ ਸੈਂਟਰ ਦੇ ਮਾਲਕ, ਦੋ ਮੈਨੇਜਰਾਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਹਿਰ ਵਿਚ ਸਪਾ ਸੈਂਟਰਾਂ ਦਾ ਲਾਇਸੈਂਸ ਲੈ ਕੇ ਗ਼ੈਰ-ਕਾਨੂੰਨੀ ਧੰਦਾ ਕਰ ਰਹੇ ਹਨ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਥਾਣਾ ਕੈਂਟ ਪੁਲਿਸ ਅਤੇ ਸਿਵਲ ਲਾਈਨ ਦੀਆਂ ਟੀਮਾਂ ਬਣਾ ਕੇ ਬੂਲੁਮ-ਡੇ ਸੈਲੂਨ ਅਤੇ ਸਿਲਕ ਸੈਲੂਨ ‘ਤੇ ਛਾਪੇਮਾਰੀ ਕੀਤੀ। ਡੀਐੱਸਪੀ ਸਰਬਜੀਤ ਸਿੰਘ ਨੇ ਕਿਹਾ ਕਿ ਥਾਣਾ ਕੈਂਟ ਅਤੇ ਸਿਵਲ ਲਾਈਨ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸਪਾ ਸੈਂਟਰ ਦੀ ਆੜ ਵਿਚ ਗ਼ੈਰ-ਕਾਨੂੰਨੀ ਗਤੀਵਿਧੀਆਂ ਚਲਾ ਰਹੇ ਹਨ। ਸੂਚਨਾ ਦੇ ਆਧਾਰ ’ਤੇ ਸਿਲਕ ਅਤੇ ਬਲੂਮ-ਡੇ ਸੈਲੂਨ ਵਿਚ ਛਾਪੇਮਾਰੀ ਕੀਤੀ ਗਈ ਹੈ।



