Punjab

ਬਠਿੰਡਾ ‘ਚ ਵੱਡਾ ਹਾਦਸਾ : STP ਦੀ ਸਫ਼ਾਈ ਦੌਰਾਨ ਜ਼ਹਿਰੀਲੀ ਗੈਸ ਚੜ੍ਹਨ ਨਾਲ 3 ਮਜ਼ਦੂਰਾਂ ਦੀ ਮੌਤ, ਇਕ ਦੀ ਹਾਲਤ ਸਥਿਰ

ਬਠਿੰਡਾ, 7 ਮਈ- ਰਾਮਾ ਮੰਡੀ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੀ ਟਾਊਨਸ਼ਿਪ ‘ਚ ਤਿੰਨ ਮਜ਼ਦੂਰਾਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ। ਇਹ ਤਿੰਨ ਮਜ਼ਦੂਰ ਟਾਊਨਸ਼ਿਪ ‘ਚ ਸਿਵਰੇਜ ਟ੍ਰੀਟਮੈਂਟ ਪਲਾਂਟ (STP) ਦੀ ਸਫਾਈ ਕਰ ਰਹੇ ਸਨ, ਜਦੋਂ ਇਹ ਹਾਦਸਾ ਵਾਪਰਿਆ। ਗੈਸ ਚੜ੍ਹਨ ਤੋਂ ਬਾਅਦ ਇਨ੍ਹਾਂ ਨੂੰ ਏਮਸ ਵਿਚ ਦਾਖਲ ਕਰਵਾਇਆ ਗਿਆ, ਪਰ ਉੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦਰਅਸਲ ਟਾਊਨਸ਼ਿਪ ‘ਚ ਠੇਕੇਦਾਰ ਕੰਪਨੀ ਦੇ ਚਾਰ ਮੁਲਾਜ਼ਮਾਂ ਵੱਲੋਂ ਐਸਟੀਪੀ ਦੀ ਸਫਾਈ ਚੱਲ ਰਹੀ ਸੀ। ਇਸ ਦੌਰਾਨ ਚਾਰ ਮੁਲਾਜ਼ਮਾਂ ਨੂੰ ਸਾਹ ਲੈਣ ‘ਚ ਮੁਸ਼ਕਲ ਮਹਿਸੂਸ ਹੋਣ ਲੱਗੀ। ਜਾਣਕਾਰੀ ਮਿਲਣ ‘ਤੇ ਸਿਹਤ ਅਤੇ ਸੁਰੱਖਿਆ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਪ੍ਰਭਾਵਿਤਾਂ ਨੂੰ ਬਠਿੰਡਾ ਏਮਜ਼ ਭੇਜ ਦਿੱਤਾ ਅਤੇ ਘਟਨਾ ਦੀ ਜਾਣਕਾਰੀ ਮੈਨੇਜਮੈਂਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਦਿੱਤੀ ਗਈ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਤਿੰਨ ਮੁਲਾਜ਼ਮਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਾਲਾਂਕਿ ਇਕ ਦੀ ਹਾਲਤ ਸਥਿਰ ਹੈ। ਮ੍ਰਿਤਕਾਂ ਦੀ ਪਛਾਣ ਸੁਖਪਾਲ ਸਿੰਘ, ਰਾਜਵਿੰਦਰ ਸਿੰਘ ਤੇ ਅਸਤਰ ਅਲੀ ਦੇ ਤੌਰ ‘ਤੇ ਹੋਈ ਹੈ, ਜਦਕਿ ਚੌਥੇ ਮੁਲਾਜ਼ਮ ਕ੍ਰਿਸ਼ਨ ਕੁਮਾਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button