ਬਟਾਲਾ ਨੇੜੇ ਦੇਰ ਰਾਤ ਲੰਗਰ ‘ਚ ਸੇਵਾ ਕਰਨ ਮਗਰੋਂ ਘਰ ਪਰਤ ਰਹੇ ਪਤੀ-ਪਤਨੀ ‘ਤੇ ਚਲਾਈਆਂ ਗੋਲ਼ੀਆਂ, ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ

ਬਟਾਲਾ, 2 ਮਾਰਚ- ਸ਼ਨਿਚਰਵਾਰ ਦੀ ਦੇਰ ਰਾਤ ਪਿੰਡ ਦੇ ਬਾਹਰ ਡੇਰਾ ਬਾਬਾ ਨਾਨਕ ਮੁੱਖ ਮਾਰਗ ‘ਤੇ ਲੱਗੇ ਲੰਗਰ ਤੋਂ ਸੇਵਾ ਕਰਕੇ ਘਰ ਵਾਪਸ ਪਰਤ ਰਹੇ ਪਤੀ-ਪਤਨੀ ‘ਤੇ ਅਣਪਛਾਤੇ ਮੋਟਰ ਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਲੱਗਣ ਨਾਲ ਪਤੀ-ਪਤਨੀ ਗੰਭੀਰ ਰੂਪ ਟਚ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ। ਜਿੱਥੇ ਪਤੀ ਦੀ ਮੌਤ ਹੋ ਗਈ ਹੈ ਅਤੇ ਪਤਨੀ ਗੰਭੀਰ ਰੂਪ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਉਕਤ ਮਾਮਲੇ ਦੇ ਸੰਬੰਧ ‘ਚ ਬਰੀਕੀ ਨਾਲ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਿਲਾ ਲਾਲ ਸਿੰਘ ਅਧੀਨ ਆਉਂਦੇ ਪਿੰਡ ਸਰਵਾਲੀ ‘ਤੇ ਮੋੜ ਤੇ ਮੇਲਾ ਚੋਲਾ ਸਾਹਿਬ ਦੇ ਸਬੰਧ ‘ਚ ਲੰਗਰ ਚੱਲ ਰਿਹਾ ਹੈ ਅਤੇ ਇਸ ਲੰਗਰ ‘ਚ ਸਰਵਾਲੀ ਦਾ ਹੀ ਰਹਿਣ ਵਾਲਾ ਬਜ਼ੁਰਗ ਸੋਹਣ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਸ਼ਨਿਚਰਵਾਰ ਦੀ ਦੇਰ ਰਾਤ ਲੰਗਰ ਦੀ ਸੇਵਾ ਕਰਨ ਉਪਰੰਤ ਜਦ ਘਰ ਜਾ ਰਹੇ ਸਨ ਤਾਂ ਉਨ੍ਹਾਂ ਉੱਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਸੋਹਣ ਸਿੰਘ ਅਤੇ ਉਸ ਦੀ ਪਤਨੀ ਪਰਮਿੰਦਰ ਕੌਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਪਤr-ਪਤਨੀ ਦੇ ਪੇਟ ‘ਚ ਗੋਲੀਆਂ ਲੱਗੀਆਂ ਹਨ ਅਤੇ ਖੂਨ ਨਾਲ ਲੱਥਪੱਥ ਹੋਏ ਦੋਹਾਂ ਨੂੰ ਜਦ ਬਟਾਲਾ ਦੇ ਨਿੱਜੀ ਹਸਪਤਾਲ ‘ਚ ਲਿਜਾਇਆ ਗਿਆ ਤਾਂ ਸੋਹਣ ਸਿੰਘ ਦੀ ਮੌਤ ਹੋ ਗਈ। ਬਜ਼ੁਰਗ ਪਰਮਿੰਦਰ ਕੌਰ ਵੀ ਹਸਪਤਾਲ ‘ਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਬਜ਼ੁਰਗ ਜੋੜੇ ‘ਤੇ ਚਲੀਆਂ ਗੋਲੀਆਂ ਦੇ ਨਾਲ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ।ਥਾਣਾ ਕਿਲਾ ਲਾਲ ਸਿੰਘ ਤੇ ਐਸ ਐਚ ਓ ਪ੍ਰਭਜੋਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ।



