
ਬਟਾਲਾ, 16 ਮਈ- ਬਟਾਲਾ ਦੇ ਨੇੜਲੇ ਪਿੰਡ ਧਾਰੀਵਾਲ ਭੋਜਾ ਵਿਚ ਫਿਰ ਮਿਜ਼ਾਈਲ ਦਾ ਇੱਕ ਟੁਕੜਾ ਮਿਲਿਆ ਹੈ। 2 ਦਿਨ ਪਹਿਲਾਂ ਵੀ ਧਾਰੀਵਾਲ ਬੋਜਾ ਦੇ ਹੀ ਇੱਕ ਕਿਸਾਨ ਦੇ ਖੇਤਾਂ ‘ਚੋਂ ਮਿਜ਼ਾਈਲ ਦਾ ਟੁਕੜਾ ਮਿਲਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਕਮਲੇਸ਼ ਕੁਮਾਰ ਨੇ ਦੱਸਿਆ ਕਿ ਉਨਾਂ ਨੂੰ ਸਵੇਰੇ 8 ਵਜੇ ਸੂਚਨਾ ਮਿਲੀ ਸੀ ਉਨ੍ਹਾਂ ਦੇ ਪਿੰਡ ਦੇ ਕਿਸਾਨ ਸਤਨਾਮ ਸਿੰਘ ਦੇ ਖੇਤਾਂ ਵਿਚ ਇੱਕ ਸ਼ੱਕੀ ਟੁਕੜਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੁਰੰਤ ਸੂਚਨਾ ਥਾਣਾ ਸੇਖਵਾਂ ਦੀ ਪੁਲਿਸ ਨੂੰ ਦੇ ਦਿੱਤੀ। ਉਧਰ ਥਾਣਾ ਸੇਖਵਾਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸ਼ੱਕੀ ਟੁਕੜੇ ਨੂੰ ਕਬਜ਼ੇ ਚ ਲੈ ਲਿਆ ਅਤੇ ਟੁਕੜੇ ਬਾਰੇ ਫ਼ੌਜ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਕਿਸਾਨ ਸਤਨਾਮ ਸਿੰਘ ਨੇ ਉਕਤ ਜ਼ਮੀਨ ਠੇਕੇ ‘ਤੇ ਲਈ ਹੋਈ ਸੀ ਅਤੇ ਅੱਜ ਜਦ ਉਹ ਸਵੇਰੇ ਖੇਤਾਂ ਵਿਚ ਗਿਆ ਤਾਂ ਉਸ ਨੇ ਇੱਕ ਸ਼ੱਕੀ ਟੁਕੜਾ ਦੇਖਿਆ, ਜਿਸ ਦੀ ਸੂਚਨਾ ਪਿੰਡ ਦੇ ਸਰਪੰਚ ਨੂੰ ਦੇ ਦਿੱਤੀ ਸੀ। ਮਿਜ਼ਾਈਲ ਦਾ ਟੁਕੜਾ ਮਿਲਣ ‘ਤੇ ਪਿੰਡ ਵਾਸੀਆਂ ਵਿਚ ਫਿਰ ਸਹਿਮ ਪਾਇਆ ਜਾ ਰਿਹਾ ਹੈ।



