Punjab

ਬਟਾਲਾ ਚ ਦਿਨ – ਦਿਹਾੜੇ ਆਈਲੈਟਸ ਸੈਂਟਰ ਚ ਦਾਖਿਲ ਹੋ ਨੌਜਵਾਨਾਂ ਨੇ ਕੀਤੀ ਗੁੰਡਾਗਰਦੀ 

ਆਈਲੈਟਸ ਸੈਂਟਰ ਮਾਲਕਾ ਦੀ ਕੀਤੀ ਕੁੱਟਮਾਰ ਕੀਤੇ ਫਾਇਰ ਅਤੇ  ਲਾਇਸੈਂਸ ਪਿਸਤੌਲ ਵੀ ਲੈਕੇ ਹੋਏ ਫ਼ਰਾਰ ,,, ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ

ਗੁਰਦਾਸਪੁਰ , 6 ਜੂਨ 2025 : ਬਟਾਲਾ ਦੇ ਭੀੜ ਵਾਲੇ ਇਲਾਕੇ ਸ਼ਹਿਰ ਦੇ ਹੰਸਲੀ ਪੁਲ ਦੇ ਨੇੜੇ ਅੱਜ ਉਸ ਵੇਲੇ ਮਾਹੌਲ ਤਣਾਅਪੂਰਨ ਬਣ ਗਿਆ ਜਦ ਕੁਝ ਨੌਜਵਾਨਾਂ ਵਲੋ ਇੱਕ ਆਈਲੈਟਸ ਸੈਂਟਰ ਚ ਦਾਖਿਲ ਹੋ ਉਸ ਸੈਂਟਰ ਦੇ ਮਾਲਕ ਨਾਲ ਪਹਿਲਾਂ ਬਹਿਸ ਬਾਜ਼ੀ ਸ਼ੁਰੂ ਕੀਤੀ ਅਤੇ ਦੇਖਦੇ ਦੇਖਦੇ ਉਹਨਾਂ ਨੌਜਵਾਨ ਨੇ ਉਸ ਸੈਂਟਰ ਦੇ ਮਾਲਕਾ ਉੱਤੇ ਹਮਲਾ ਵੀ ਕਰ ਦਿੱਤਾ । ਬਾਅਦ ਵਿੱਚ ਕਿੰਨਾ ਨੌਜਵਾਨਾਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਤੋਂ ਬਾਅਦ ਸੈਂਟਰਲ ਮਾਲਕਾਂ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਪਰ ਹਮਲਾਵਰ ਨੌਜਵਾਨ ਉਹਨਾਂ ਦੀ ਰਿਵਾਲਵਰ ਖੋ ਕੇ ਲੈ ਗਏ। ਮਾਲਕਾਂ ਅਨੁਸਾਰ ਦੋ ਦਿਨ ਪਹਿਲਾਂ ਸਕੂਟਰੀ ਪਾਰਕਿੰਗ ਤੋਂ ਬਾਅਦ ਉਹਨਾਂ ਦੀ ਇਹਨਾਂ ਨੌਜਵਾਨਾਂ ਨਾਲ ਮਮੂਲੀ ਤਕਰਾਰ ਹੋਈ ਸੀ, ਜਿਸ ਦੀ ਰੰਜਿਸ਼ ਵੱਜੋਂ ਅੱਜ ਇਹ ਹਮਲਾ ਕੀਤਾ ਗਿਆ ਹੈ। ਵਾਈਬਰਜ ਸੈਂਟਰ ਮਾਲਕ ਦੀਪਕ ਕੁਮਾਰ ਅਤੇ ਬਲਜਿੰਦਰ ਸਿੰਘ ਨੇ ਦਸਿਆ ਕਿ ਅੱਜ ਉਹ ਆਪਣੇ ਸੈਂਟਰ ਤੇ ਬੈਠੇ ਸਨ ਤਾਂ ਅਚਾਨਕ ਕੁਝ ਨੌਜਵਾਨਾ ਨੇ ਉਹਨਾਂ ਦੇ ਸੈਂਟਰ ਤੇ ਹਮਲਾ ਕਰ ਦਿੱਤਾ ।ਪਹਿਲਾ ਉਹਨਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਫਾਇਰ ਵੀ ਕੀਤੇ ਅਤੇ ਜਦ ਉਹਨਾਂ ਆਪਣੇ ਬਚਾਅ ਲਈ ਆਪਣੀ ਲਾਇਸੈਂਸ ਪਿਸਟਲ ਨਾਲ ਫਾਇਰ ਕੀਤੇ ਤਾਂ ਉਸ ਲੜਾਈ ਦੌਰਾਨ ਹਮਲਾ ਕਰਨ ਵਾਲੇ ਨੌਜਵਾਨ ਪਿਸਤੌਲ ਵੀ ਖੋਹ ਕੇ ਫ਼ਰਾਰ ਹੋ ਗਏ । ਉੱਥੇ ਹੀ ਇਸ ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ । ਇਸ ਸੈਂਟਰ ਮਾਲਕਾ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਛੌਟੀ ਜਿਹੀ ਵਜ੍ਹਾ ਹੈ ਕਿ ਦੋ ਦਿਨ ਪਹਿਲਾਂ ਉਹਨਾਂ ਦੀ ਪ੍ਰਾਈਵੇਟ ਪਾਰਕਿੰਗ ਵਿਚ ਕੋਈ ਐਕਟਿਵਾ ਲੱਗਾ ਗਿਆ ਸੀ ਅਤੇ ਜਦ ਕਾਫ਼ੀ ਸਮੇਂ ਤੱਕ ਲੈਣ ਨਹੀਂ ਆਏ ਤਾਂ ਉਹਨਾਂ ਉਸ ਐਕਟਿਵਾ ਨੂੰ ਆਪਣੇ ਕੋਲ ਰੱਖ ਲਿਆ ਜਦਕਿ ਬਾਅਦ ਚ ਜਦ ਉਹ ਵਾਪਸ ਆਏ ਤਾਂ ਉਹਨਾਂ ਨੂੰ ਐਕਟਿਵਾ ਦੇ ਵੀ ਦਿੱਤੀ। ਉਸੇ ਹੀ ਗੱਲ ਨੂੰ ਲੈਕੇ ਰੰਜਿਸ਼ ਰੱਖ ਅੱਜ ਓਹਨਾ ਤੇ ਇਹ ਹਮਲਾ ਕੀਤਾ ਗਿਆ ਹੈ । ਜਦ ਕਿ ਜਿੱਥੇ ਤਕਰਾਰ ਅਤੇ ਫਾਇਰਿੰਗ ਉੱਥੇ ਆਈਲੈਟਸ ਸੈਂਟਰ ਅਤੇ ਰੈਸਟੋਰੈਂਟ ਵੀ ਹੈ ਅਤੇ ਮੁੱਖ ਆਵਾਜਾਈ ਵਾਲੀ ਸੜਕ ਅਤੇ ਇਲਾਕਾ ਹੈ ਅਤੇ ਇਸ ਵਾਰਦਾਤ ਤੋ ਬਾਅਦ ਪੂਰੇ ਇਲਾਕੇ ਚ ਡਰ ਦਾ ਮਾਹੌਲ ਬਣ ਗਿਆ । ਉਧਰ ਪੁਲਿਸ ਥਾਣਾ ਸਿਟੀ ਦੇ ਥਾਣਾ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੋਈ ਫਾਇਰਿੰਗ ਦੀ ਵਾਰਦਾਤ ਹੋਈ ਹੈ ਅਤੇ ਉਹਨਾਂ ਵਲੋ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁੱਟਜ਼ ਵੀ ਖੰਗਾਲੀ ਜਾ ਰਹੀ ਹੈ ਅਤੇ ਕੈਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।

Related Articles

Leave a Reply

Your email address will not be published. Required fields are marked *

Back to top button