
ਫਿਰੋਜ਼ਪੁਰ, 6 ਫਰਵਰੀ (ਬਾਲ ਕਿਸ਼ਨ): ਉੱਤਰ ਰੇਲਵੇ ਦੇ ਪਿ੍ਰੰਸੀਪਲ ਚੀਫ਼ ਕਮਰਸ਼ੀਅਲ ਮੈਨੇਜਰ, ਓਮ ਪ੍ਰਕਾਸ਼ ਨੇ ਦਿੱਲੀ ਹੈੱਡਕੁਆਰਟਰ ਅਤੇ ਉੱਤਰੀ ਰੇਲਵੇ ਦੇ ਪੰਜ ਡਿਵੀਜ਼ਨਾਂ (ਦਿੱਲੀ, ਲਖਨਊ, ਮੁਰਾਦਾਬਾਦ, ਅੰਬਾਲਾ ਅਤੇ ਫਿਰੋਜ਼ਪੁਰ) ਦੇ ਕੁੱਲ 226 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਾਲ 2023-2024 ਦੌਰਾਨ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ‘‘ਸ਼ਾਨਦਾਰ ਸੇਵਾ ਪੁਰਸਕਾਰ’’ ਨਾਲ ਸਨਮਾਨਿਤ ਕੀਤਾ। ਫਿਰੋਜ਼ਪੁਰ ਡਿਵੀਜ਼ਨ ਦੇ 19 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਪਿ੍ਰੰਸੀਪਲ ਚੀਫ਼ ਕਮਰਸ਼ੀਅਲ ਮੈਨੇਜਰ ਓਮ ਪ੍ਰਕਾਸ਼ ਨੇ ਸਨਮਾਨਿਤ ਰੇਲਵੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਰੇਲਵੇ ਕਰਮਚਾਰੀਆਂ ਨੇ ਆਪਣੀਆਂ ਡਿਊਟੀਆਂ ਜ਼ਿੰਮੇਵਾਰੀ ਨਾਲ ਨਿਭਾ ਕੇ ਆਪਣੀ ਸੇਵਾ ਨੂੰ ਸ਼ਾਨਦਾਰ ਅਤੇ ਬਿਹਤਰ ਬਣਾਇਆ ਹੈ। ਫਿਰੋਜ਼ਪੁਰ ਡਿਵੀਜ਼ਨ ਤੋਂ ਸਨਮਾਨਿਤ ਕੀਤੇ ਗਏ ਰੇਲਵੇ ਕਰਮਚਾਰੀਆਂ ਜਿਨ੍ਹਾਂ ’ਚ ਤਾਰਾਚੰਦ ਮੀਣਾ ਸਹਾਇਕ ਵਪਾਰਕ ਪ੍ਰਬੰਧਕ, ਅਭਿਨਵ ਚਿਰੰਜੀਵੀ ਗੁਪਤ ਸਹਾਇਕ, ਅਜੈਪਾਲ ਸਿੰਘ ਵਪਾਰਕ ਇੰਸਪੈਕਟਰ, ਰਾਮਰੂਪ ਮੀਣਾ ਟੀਟੀਆਈ, ਮਾਨਸੀ ਪੁਰੀ ਰਿਜ਼ਰਵੇਸ਼ਨ ਸੁਪਰਵਾਈਜ਼ਰ, ਧਰਮਿੰਦਰ ਕੁਮਾਰ ਸਿੰਘ ਰਿਜ਼ਰਵੇਸ਼ਨ ਸੁਪਰਵਾਈਜ਼ਰ, ਅਬਦੁਲ ਰਸ਼ੀਦ ਸੀਆਈਟੀ ਅਤੇ ਹੋਰ ਹਨ। ਫਿਰੋਜ਼ਪੁਰ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਜੀਤ ਸਿੰਘ ਸੈਣੀ ਨੇ ਸਨਮਾਨਿਤ ਰੇਲਵੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।



