
ਬਾਲ ਕਿਸ਼ਨ
ਫਿਰੋਜ਼ਪੁਰ, 17 ਅਪ੍ਰੈਲ-ਬੀਤੀ ਰਾਤ ਫਿਰੋਜ਼ਪੁਰ ਪੱਟੀ ਰੋਡ ’ਤੇ ਪਿੰਡ ਬੱਗੇਵਾਲਾ ਕੋਲ ਇੱਕ ਪਿੱਕਅਪ ਗੱਡੀ ਅਤੇ ਮੋਟਰਸਾਈਕਲ ਦਾ ਭਿਆਨਕ ਹਾਦਸਾ ਹੋਇਆ। ਪਿੱਕਅਪ ਗੱਡੀ ਪੱਟੀ ਤੋਂ ਫਿਰੋਜ਼ਪੁਰ ਆ ਰਹੀ ਸੀ ਅਤੇ ਮੋਟਰਸਾਈਕਲ ’ਤੇ ਮਾਂ-ਪੁੱਤ ਆਪਣੇ ਪਿੰਡ ਨੂੰ ਜਾ ਰਹੇ ਸਨ। ਜਦ ਇਹ ਪਿੰਡ ਬੱਗੇ ਵਾਲਾ ਦੇ ਕੋਲ ਪਹੁੰਚੇ ਤਾਂ ਅੱਗੋਂ ਇੱਕ ਪਿੱਕਅੱਪ ਤੇਜ਼ ਰਫਤਾਰ ਆ ਰਹੀ ਸੀ ਜੋ ਸੜਕ ਵਿਚਕਾਰ ਪਈ ਹੋਈ ਰੇਤਾ ਵਿੱਚ ਵੱਜਣ ਕਰਕੇ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਮੋਟਰਸਾਈਕਲ ਵਿੱਚ ਜਾ ਵੱਜੀ, ਜਿਸ ਨਾਲ ਮਾਂ ਪੁੱਤਰਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਵਾਂ ਮਾਂ-ਪੁੱਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸ ਤੋਂ ਬਾਅਦ ਪਿਕਅਪ ਗੱਡੀ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਮਰਨ ਵਾਲੀ ਔਰਤ ਬਲਜੀਤ ਕੌਰ ਪਤਨੀ ਮਨਜੀਤ ਸਿੰਘ ਅਤੇ ਲੜਕੇ ਲਵਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਨਿਹਾਲਾ ਲਵੇਰਾ ਨੇੜੇ ਆਰਿਫ਼-ਕੇ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹਨ। ਦੋਵਾਂ ਮਾਂ-ਪੁੱਤਾਂ ਦੀ ਮੌਤ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



