Punjab

ਫਾਰਚੂਨਰ ਦੇ ਟੁੱਟੇ ਫੌਗ ਲੈਂਪ ਨੇ ਪੁਲਿਸ ਨੂੰ ਮੁਲਜ਼ਮ ਤੱਕ ਪਹੁੰਚਾਇਆ

ਇਕ ਮਹੀਨੇ ਬਾਅਦ ਜਾਣਾ ਸੀ ਕੈਨੇਡਾ ਵਾਪਸ

ਜਲੰਧਰ, 17 ਜੁਲਾਈ : ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਢਿੱਲੋਂ ਤੱਕ ਪੁਲਿਸ ਨੂੰ ਉਸ ਦੀ ਫਾਰਚੂਨਰ ਦੇ ਟੱਟੇ ਫੌਗ ਲੈਂਪ ਨੇ ਪਹੁੰਚਾਇਆ। ਟੱਕਰ ਤੋਂ ਬਾਅਦ ਕਾਰ ਦਾ ਫੌਗ ਲੈਂਪ ਟੁੱਟ ਗਿਆ ਤੇ ਉੱਥੇ ਡਿੱਗ ਗਿਆ, ਜਿਸ ਨੂੰ ਮੌਕੇ ’ਤੇ ਮੌਜੂਦ ਲੋਕਾਂ ਨੇ ਚੁੱਕਿਆ ਤੇ ਬਾਅਦ ’ਚ ਮੌਕੇ ’ਤੇ ਪਹੁੰਚੀ ਪੁਲਿਸ ਹਵਾਲੇ ਕਰ ਦਿੱਤਾ। ਹਾਦਸੇ ਤੋਂ ਬਾਅਦ ਪੁਲਿਸ ਨੇ ਟੁੱਟੇ ਹੋਏ ਫੌਗ ਲੈਂਪ ਤੇ ਲੋਕਾਂ ਤੋਂ ਮਿਲੇ ਇਨਪੁੱਟ ਨਾਲ ਸਖਤ ਤੋਂ ਸਖਤ ਜੋੜ ਪਿੰਡ ਦਾਸੂਪੁਰ ਕਰਤਾਰਪੁਰ ਦੇ ਨਿਵਾਸੀ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਮੰਗਲਵਾਰ ਰਾਤ ਨੂੰ ਘਰ ਤੋਂ ਗ੍ਰਿਫਤਾਰ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਉਸ ਨੂੰ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਲਈ ਕਾਰ ਚਾਲਕ ਨੂੰ ਫੜਨਾ ਮੁਸ਼ਕਲ ਸੀ ਕਿਉਂਕਿ ਹਾਦਸੇ ਵਾਲੀ ਥਾਂ ਦੇ ਆਲੇ-ਦੁਆਲੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ। ਮੌਕੇ ’ਤੇ ਟੁੱਟਿਆ ਫੌਗ ਲੈਂਪ ਡਿੱਗਣ ਤੇ ਲੋਕਾਂ ਤੋਂ ਮਿਲੇ ਇਨਪੁਟ ਤੋਂ ਬਾਅਦ ਪੁਲਿਸ ਨੇ ਪਹਿਲਾਂ ਪਤਾ ਲਗਾਇਆ ਕਿ ਫੌਜਾ ਸਿੰਘ ਘਰੋਂ ਕਿੰਨੇ ਵਜੇ ਨਿਕਲਿਆ ਸੀ ਤੇ ਰੋਡ ’ਤੇ ਕਦੋਂ ਪਹੁੰਚੇ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਮਿਲੀ ਕਾਰ ਦਾ ਟੁੱਟਿਆ ਫੌਗ ਲੈਂਪ ਕਬਜ਼ੇ ’ਚ ਲੈ ਕੇ ਪਹਿਲਾਂ ਕਾਰ ਏਜੰਸੀ ਤੋਂ ਚੈੱਕ ਕਰਵਾਇਆ ਤਾਂ ਪਤਾ ਲੱਗਾ ਕਿ ਇਹ 2009 ਤੇ 2010 ਮਾਡਲ ਦੀ ਫਾਰਚੂਨਰ ਕਾਰ ਦਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਚਿੱਟੀ ਕਾਰ ਦੀ ਪਛਾਣ ਕਰਨ ਲਈ ਅਪਰਾਧ ਵਾਲੀ ਥਾਂ ਤੋਂ ਕਿਸ਼ਨਗੜ੍ਹ ਚੌਕ ਤੋਂ ਪਹਿਲਾਂ ਕਰਤਾਰਪੁਰ ਜਾਣ ਵਾਲੀ ਸੜਕ ’ਤੇ ਮੈਡੀਕਲ ਸਟੋਰ ਦੇ ਕੈਮਰਿਆਂ ਦੀ ਜਾਂਚ ਕੀਤੀ ਤਾਂ ਟੁੱਟੇ ਹੋਏ ਫੌਗ ਲੈਂਪ ਵਾਲੀ ਚਿੱਟੀ ਫਾਰਚੂਨਰ ਕਾਰ ਨਿਕਲਦੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਕਪੂਰਥਲਾ ਦੇ ਅਠੌਲੀ ਪਿੰਡ ਦੇ ਰਹਿਣ ਵਾਲੇ ਕਾਰ ਮਾਲਕ ਵਰਿੰਦਰ ਸਿੰਘ ਤੋਂ ਕਾਰ ਨੰਬਰ ਬਾਰੇ ਪੁੱਛਗਿੱਛ ਕੀਤੀ। ਜਾਂਚ ’ਚ ਪਤਾ ਲੱਗਾ ਕਿ ਉਸ ਨੇ ਕਾਰ ਵੇਚ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਕਾਰ ਖਰੀਦਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕੀਤੀ ਤੇ ਦੇਰ ਰਾਤ ਪਿੰਡ ਦਾਸੂਪੁਰ ਕਰਤਾਰਪੁਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਕਾਰ ਚਾਲਕ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਉਹ ਖੁਦ ਤੇ ਜੀਓ ਰੈਂਕ ਦੇ ਅਧਿਕਾਰੀ ਕਾਰ ਚਾਲਕ ਦੀ ਭਾਲ ’ਚ ਲੱਗੇ ਹੋਏ ਸਨ। ਉਹ ਦੇਰ ਰਾਤ ਤੱਕ ਸਾਰੇ ਅਧਿਕਾਰੀਆਂ ਦੇ ਸੰਪਰਕ ’ਚ ਸੀ।

Related Articles

Leave a Reply

Your email address will not be published. Required fields are marked *

Back to top button