Punjab
ਫਾਜ਼ਿਲਕਾ ਦੇ ਵਿਧਾਇਕ ਨੇ ਧੰਨ ਧੰਨ ਬਾਬਾ ਕੜ੍ਹਾਹੀਆਂ ਵਾਲਾ ਦੇ ਸਲਾਨਾ ਮੇਲੇ ਤੇ ਪਹੁੰਚ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ

ਫਾਜ਼ਿਲਕਾ, 21 ਜਨਵਰੀ– ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਧੰਨ ਧੰਨ ਬਾਬਾ ਕੜ੍ਹਾਹੀਆਂ ਵਾਲਾ ਦੇ ਸਲਾਨਾ ਮੇਲੇ ਤੇ ਪਹੁੰਚ ਦਰਬਾਰ ਵਿੱਚ ਹਾਜ਼ਰੀ ਭਰੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਹਾਜਰੀਨ ਨਿਵਾਸੀਆਂ ਨੂੰ ਸਲਾਨਾ ਮੇਲੇ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮੇਲੇ ਕਰਵਾਉਣ ਨਾਲ ਜਿਥੇ ਪ੍ਰਮਾਤਮਾਂ ਦੀ ਰੂਹਾਂ ਨੂੰ ਯਾਦ ਕੀਤਾ ਜਾਂਦਾ ਹੈ ਉਥੇ ਮੇਲੇ ਵਿਚ ਇਕਠ ਹੋਣ ਨਾਲ ਸਭ ਮੇਲੇ ਦਾ ਆਨੰਦ ਮਾਣਦੇ ਹਨ।ਮੇਲੇ ਵਿਚ ਅਨੇਕਾ ਗਤੀਵਿਧੀਆਂ ਤੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਨੌਜਵਾਨ ਪੀੜ੍ਹੀ ਨੇ ਭਾਰੀ ਗਿਣਤੀ ਵਿਚ ਭਾਗ ਲਿਆ।



