Punjab

ਫ਼ਰਜ਼ੀ ਰੇਡ ਮਾਰ ਕੇ ਵਸੂਲੀ ਦੇ ਦੋਸ਼ ’ਚ ਸਬ ਇੰਸਪੈਕਟਰ ਗ੍ਰਿਫ਼ਤਾਰ, ਵਟਸਐਪ ‘ਤੇ ਵਰਦੀ ਵਾਲੀ ਡੀਪੀ ਪਾ ਕੇ ਲੋਕਾਂ ਨੂੰ ਡਰਾ ਕੇ ਵਸੂਲਦਾ ਸੀ ਪੈਸੇ

ਅੰਮ੍ਰਿਤਸਰ, 13 ਮਾਰਚ-ਐੱਫਆਈਆਰ ਦਰਜ ਕਰਨ ਤੋਂ 32 ਦਿਨਾਂ ਬਾਅਦ ਮੋਹਕਮਪੁਰਾ ਥਾਣੇ ਦੀ ਪੁਲਿਸ ਨੇ ਪੰਜਾਬ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਸੁਰਿੰਦਰ ਮੋਹਨ ਨੂੰ ਡਰਾ-ਧਮਕਾ ਕੇ ਪੈਸੇ ਵਸੂਲਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਹੈ।
ਐਸਆਈ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸੇ ਥਾਣੇ ਦੀ ਪੁਲਿਸ ਨੇ 7 ਫਰਵਰੀ ਨੂੰ ਨਿਊ ਪ੍ਰਤਾਪ ਨਗਰ ਦੇ ਰਹਿਣ ਵਾਲੇ ਏਐਸਆਈ ਗੁਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਸੀ। ਪੁਲਿਸ ਨੇ ਇਹ ਮਾਮਲਾ 7 ਫਰਵਰੀ ਨੂੰ ਬੇਬੀ ਨਾਂ ਦੀ ਔਰਤ ਦੇ ਬਿਆਨ ‘ਤੇ ਦਰਜ ਕੀਤਾ ਸੀ। ਔਰਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ 1 ਫਰਵਰੀ ਨੂੰ ਆਪਣੇ ਘਰ ਮੌਜੂਦ ਸੀ। ਇਸੇ ਦੌਰਾਨ ਕਿਸੇ ਨੇ ਉਸ ਦਾ ਦਰਵਾਜ਼ਾ ਖੜਕਾਇਆ। ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਚਾਰ ਵਿਅਕਤੀ ਤੇਜ਼ੀ ਨਾਲ ਘਰ ਵਿਚ ਜ਼ਬਰਦਸਤੀ ਦਾਖਲ ਹੋ ਗਏ ਅਤੇ ਇਕ ਵਿਅਕਤੀ ਘਰ ਦੇ ਬਾਹਰ ਹੀ ਰਿਹਾਮੁਲਜ਼ਮਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਅਫਸਰ ਵਜੋਂ ਪੇਸ਼ ਕੀਤਾ ਅਤੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਦੇ ਘਰ ਦੀ ਤਲਾਸ਼ੀ ਲੈਣ ਆਏ ਹਨ। ਔਰਤ ਨੇ ਕਿਹਾ ਕਿ ਉਹ ਡਰ ਗਈ ਅਤੇ ਮੁਲਜਮਾਂ ਨੂੰ ਤਲਾਸ਼ੀ ਲੈਣ ਲਈ ਕਿਹਾ। ਮੁਲਜਮ ਕੁਝ ਸਮੇਂ ਲਈ ਘਰ ਦੀ ਤਲਾਸ਼ੀ ਲੈਂਦੇ ਰਹੇ ਅਤੇ ਫਿਰ ਵਾਪਸ ਚਲੇ ਗਏ। ਇਸ ਤੋਂ ਬਾਅਦ ਜਦੋਂ ਉਸ ਨੇ ਆਪਣੇ ਅਲਮਾਰੀਆਂ ਅਤੇ ਹੋਰ ਸਮਾਨ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਘਰ ਵਿਚ ਰੱਖੇ 1.60 ਲੱਖ ਰੁਪਏ ਚੋਰੀ ਹੋ ਗਏ ਹਨ। ਜਦੋਂ ਇਸ ਸਬੰਧੀ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਪੱਸ਼ਟ ਹੋ ਗਿਆ। ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਤਲਾਸ਼ੀ ਲਈ ਆਏ ਨਕਲੀ ਸੀਆਈਏ ਸਟਾਫ ਵਿਚੋਂ ਇਕ ਸੁਰਿੰਦਰ ਮੋਹਨ ਸੀ, ਜੋ ਹਾਲ ਹੀ ਵਿਚ ਪੰਜਾਬ ਪੁਲਿਸ ਤੋਂ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ। ਫਿਰ ਏਐਸਆਈ ਗੁਰਜੀਤ ਸਿੰਘ ਦੀ ਵੀ ਪਛਾਣ ਹੋ ਗਈ।

ਸ਼ਿਕਾਇਤਕਰਤਾ ਨੇ ਐਸਆਈ ਨੂੰ ਗ੍ਰਿਫ਼ਤਾਰ ਕਰਵਾਇਆ

ਸ਼ਿਕਾਇਤਕਰਤਾ ਨੇ ਕਿਹਾ ਕਿ ਮੁਲਜਮ ਐਸਆਈ ਲਗਾਤਾਰ ਫਰਾਰ ਸੀ। ਪਰ ਉਹ ਉਸ ‘ਤੇ ਲਗਾਤਾਰ ਨਜ਼ਰ ਰੱਖ ਰਹੇ ਸੀ। ਜਦੋਂ ਮੁਲਜਮ ਬੁੱਧਵਾਰ ਨੂੰ ਇਲਾਕੇ ਵਿਚ ਪਹੁੰਚਿਆ ਤਾਂ ਉਸ ਨੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ ਕੋਲ ਸ਼ਿਕਾਇਤ ਦਰਜ ਕਰਵਾਈਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਨੂੰ ਇਲਾਕੇ ਦੇ ਕਈ ਲੋਕਾਂ ਵੱਲੋਂ ਐਸਆਈ ਵਿਰੁੱਧ ਸ਼ਿਕਾਇਤਾਂ ਮਿਲੀਆਂ ਹਨ, ਜੋ ਸੀਪੀ ਨੂੰ ਦਿੱਤੀਆਂ ਜਾਣਗੀਆਂ

Related Articles

Leave a Reply

Your email address will not be published. Required fields are marked *

Back to top button