Punjab
ਫਗਵਾੜਾ ‘ਚ ਵੱਡੀ ਮਾਤਰਾ ਵਿੱਚ ਫੜਿਆ ਗਊ ਮਾਸ
ਮੌਕੇ ਤੇ ਪਹੁੰਚੇ ਹਿੰਦੂ ਸੰਗਠਨ ਕਿਹਾ ਦੋਸ਼ੀ ਗ੍ਰਿਫ਼ਤਾਰ ਨਾ ਹੋਏ ਤਾਂ ਫਗਵਾੜਾ ਬੰਦ ਕਰਕੇ ਧਰਨਾ ਲਾਇਆ ਜਾਵੇਗਾ

ਸੁਲਤਾਨਪੁਰ ਲੋਧੀ, 3 ਜੁਲਾਈ 2025 – ਫਗਵਾੜਾ ਵਿਖੇ ਵੱਡੀ ਮਾਤਰਾ ਵਿੱਚ ਗਊ ਮਾਸ ਫੜਿਆ ਗਿਆ ਹੈ ਅਤੇ ਕੁਝ ਸੰਗਠਨਾਂ ਨੇ ਦੋਸ਼ੀਆਂ ਨੂੰ ਕਾਬੂ ਕਰਵਾਉਣ ਲਈ ਖੁਦ ਰੈਕੀ ਕਰਕੇ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਮੌਕੇ ਤੇ ਪਹੁੰਚੀ । ਮੁੱਢਲੀ ਜਾਣਕਾਰੀ ਅਨੁਸਾਰ ਇੱਕ ਢਾਬੇ ਤੇ ਫਰਿਜ਼ ਦੇ ਵਿੱਚ ਗਊ ਮਾਸ ਰੱਖਿਆ ਜਾਂਦਾ ਸੀ ਅਤੇ ਵੱਖ-ਵੱਖ ਢਾਬਿਆਂ ਨੂੰ ਸਪਲਾਈ ਕੀਤਾ ਜਾਂਦਾ ਸੀ। ਕਥਿਤ ਤੌਰ ਇਹ ਕਹਿਣਾ ਹੈ ਲੋਕਾਂ ਦਾ। ਥਾਣਾ ਫਗਵਾੜਾ ਦੀ ਪੁਲਸ ਨੇ ਕੱਟਿਆ ਹੋਇਆ ਗਊ ਮਾਸ ਕਬਜ਼ੇ ਵਿੱਚ ਲੈ ਲਿਆ ਹੈ ਪਤਾ ਲੱਗਾ ਕਿ (ਉੱਤਰ ਪ੍ਰਦੇਸ਼), ਜੰਮੂ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਮਾਸ ਸਪਲਾਈ ਕੀਤਾ ਜਾਂਦਾ ਸੀ।



