National

ਪੱਖੇ ਨਾਲ ਲਟਕਦੀਆਂ ਮਿਲੀਆਂ ਮਾਂ ਤੇ 2 ਪੁੱਤਰਾਂ ਦੀਆਂ ਲਾਸ਼ਾਂ

ਨਵੀਂ ਦਿੱਲੀ, 14 ਦਸੰਬਰ : ਕਾਲਕਾਜੀ ਖੇਤਰ ਵਿਚ ਘਰ ਖੋਹੇ ਜਾਣ ਦੇ ਤਣਾਅ ਕਾਰਨ ਇਕ ਔਰਤ ਤੇ ਉਸ ਦੇ ਦੋ ਪੁੱਤਰਾਂ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ। ਤਿੰਨਾਂ ਦੀਆਂ ਲਾਸ਼ਾਂ ਘਰ ਵਿਚ ਵੱਖ-ਵੱਖ ਪੱਖਿਆਂ ਨਾਲ ਲਟਕਦੀਆਂ ਮਿਲੀਆਂ। ਪੁਲਿਸ ਨੂੰ ਇਕ ਸੁਸਾਇਡ ਨੋਟ ਵੀ ਮਿਲਿਆ ਹੈ ਜਿਸ ਵਿਚ ਤਿੰਨਾਂ ਨੇ ਘਰ ਖੋਹੇ ਜਾਣ ਅਤੇ ਆਰਥਿਕ ਤੰਗੀ ਕਾਰਨ ਤਣਾਅ ਵਿਚ ਆ ਕੇ ਜਾਨ ਦੇਣ ਦੀ ਗੱਲ ਲਿਖੀ ਹੈ। ਪਿਤਾ ਦੀ ਬੇਵਕਤੀ ਮੌਤ, ਵਧਦੇ ਕਰਜ਼ੇ ਦਾ ਭਾਰ ਅਤੇ ਨੌਕਰੀ ਨਾ ਮਿਲਣਾ ਉਨ੍ਹਾਂ ਦੇ ਮਨੋਵਿਗਿਆਨਿਕ ਤਣਾਅ ਦਾ ਕਾਰਨ ਬਣਿਆ। ਵੱਡੇ ਪੁੱਤਰ ਆਸ਼ੀਸ਼ ਨੇ ਦੋ ਮਹੀਨੇ ਪਹਿਲਾਂ ਵੀ ਜਾਨ ਦੇਣ ਦੀ ਕੋਸ਼ਿਸ਼ ਕੀਤੀ ਸੀ। ਦੱਖਣੀ-ਪੂਰਬੀ ਜ਼ਿਲ੍ਹੇ ਦੇ ਡੀਐੱਸਪੀ ਨੇ ਦੱਸਿਆ ਕਿ ਮ੍ਰਿਤਕਾਂ ’ਚ 52 ਸਾਲਾ ਅਨੁਰਾਧਾ ਕਪੂਰ, ਉਸ ਦਾ 32 ਸਾਲਾ ਪੁੱਤਰ ਆਸ਼ੀਸ਼ ਅਤੇ 27 ਸਾਲਾ ਛੋਟਾ ਪੁੱਤਰ ਚੈਤੰਨਿਆ ਸ਼ਾਮਲ ਹਨ। ਤਿੰਨੇ ਜਣੇ ਕਾਲਕਾਜੀ ਖੇਤਰ ਦੇ ਜੀ ਬਲਾਕ ਦੇ ਬੀ-70 ਨੰਬਰ ਦੇ ਮਕਾਨ ਵਿਚ ਰਹਿੰਦੇ ਸਨ।

Related Articles

Leave a Reply

Your email address will not be published. Required fields are marked *

Back to top button