
ਗੁਰਦਾਸਪੁਰ, 26 ਅਪ੍ਰੈਲ- ਬੀਐਸਐਫ ਤੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 117 ਬਟਾਲੀਅਨ ਦੀ ਬੀਓਪੀ ਸ਼ਾਹਪੁਰ ਦੇ ਜਵਾਨਾਂ ਵੱਲੋਂ ਕਣਕ ਦੇ ਖੇਤਾਂ ਵਿੱਚੋਂ ਧਮਾਕੇਖੇਜ ਸਮਗਰੀ ਜਿਨਾਂ ਵਿੱਚ ਦੋ ਆਈਡੀਆਂ, ਗਰਨੇਡ, ਪਿਸਤੌਲ ਤੇ ਗੋਲੀਆਂ ਤੇ ਧਮਾਕਾ ਕਰਨ ਵਾਲੀ ਸਮਗਰੀ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕਰਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ ਕੀਤੇ ਹਨ। ਇਥੇ ਦੱਸ ਦਈਏ ਕਿ 8 ਅਤੇ 9 ਅਪ੍ਰੈਲ ਦੀ ਰਾਤ ਨੂੰ ਬੀਐਸਐਫ ਤੇ ਸੈਕਟਰ ਅਧੀਨ ਆਉਂਦੀ ਬੀਐਸਐਫ ਦੀ 58 ਬਟਾਲੀਅਨ ਦੀ ਬੀਓਪੀ ਚੌਂਤਰਾ ਵਿਖੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਲਗਾਈਆਂ ਗਈਆਂ ਤਿੰਨ ਆਈਡੀਆਂ ਵਿੱਚੋਂ ਇੱਕ ਆਈਡੀ ਫੱਟਣ ਕਾਰਨ ਬੀਐਸਐਫ ਦੇ ਜਵਾਨ ਸੋਹਣ ਲਾਲ ਦਾ ਪੈਰ ਉੱਡ ਗਿਆ ਸੀ। ਸ਼ੁੱਕਰਵਾਰ ਨੂੰ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 113 ਬਟਾਲੀਅਨ ਅਜਨਾਲਾ ਦੀ ਬੀਓਪੀ ਸ਼ਾਹਪੁਰ ਦੀ ਜਵਾਨਾਂ ਵੱਲੋਂ ਕਣਕ ਦੇ ਖੇਤਾਂ ਵਿੱਚੋਂ ਉਸ ਸਮੇਂ ਧਮਾਕੇ ਖੇਜ ਸਮੱਗਰੀ ਤੇ ਅਸਲਾ ਬਰਾਮਦ ਕੀਤਾ ਜਦੋਂ ਬੀਐਸਐਫ ਦੀ 117 ਬਟਾਲੀਅਨ ਦੇ ਕਮਾਂਡੈਂਟ ਬ੍ਰਿਜ ਮੋਹਨ ਵੱਲੋਂ ਬੀਐਸਐਫ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਬੀਓਪੀ ਸ਼ਾਹਪੁਰ, ਦਰੀਆ ਮਨਸੂਰ, ਧਰਮ ਪ੍ਰਕਾਸ਼ ਬੀਓਪੀ ਦੇ ਏਰੀਏ ਵਿੱਚ ਕਣਕ ਦੀ ਕਟਾਈ ਦੌਰਾਨ ਬੀਐਸਐਫ ਦੀਆਂ ਡੇਢ ਦਰਜਨ ਦੇ ਕਰੀਬ ਚਾਰ ਚਾਰ ਜਵਾਨਾਂ ਦੀਆਂ ਟੋਲੀਆਂ ਬਣਾ ਕੇ ਸਰਚ ਕੀਤਾ ਜਾ ਰਿਹਾ ਸੀ ਕਿ ਇਸ ਦੌਰਾਨ ਕਣਕ ਦੀ ਕਟਾਈ ਕਰਨ ਸਮੇਂ ਸਬੰਧਤ ਕਿਸਾਨ ਪਰਮਪਾਲ ਵੱਲੋਂ ਬੀਐਸਐਫ ਦੇ ਜਵਾਨਾਂ ਨੂੰ ਕਣਕ ਦੇ ਖੇਤ ਵਿੱਚੋਂ ਇੱਕ ਪੀਲੇ ਰੰਗ ਦਾ ਪੈਕਟ ਹੋਣ ਸਬੰਧੀ ਸੂਚਨਾ ਦਿੱਤੀ ਇਸ ਮੌਕੇ ਤੇ ਪਹੁੰਚੇ ਬੀਐਸਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਪੀਲੇ ਰੰਗ ਦਾ ਪੈਕਟ ਕਬਜ਼ੇ ਵਿੱਚ ਲਿਆ ਤਾਂ ਇਸੇ ਦੌਰਾਨ ਹੀ ਕੁਝ ਦੂਰੀ ਤੇ ਇੱਕ ਹੋਰ ਪੀਲੇ ਰੰਗ ਦਾ ਪੈਕਟ ਬਰਾਮਦ ਕੀਤਾ। ਇਸ ਮੌਕੇ ਤੇ ਬੀਐਸਐਫ ਤੇ ਅਧਿਕਾਰੀਆਂ ਵੱਲੋਂ ਪੁਲਿਸ ਥਾਣਾ ਅਜਨਾਲਾ ਨੂੰ ਵੀ ਸੁਚਿਤ ਕੀਤਾ ਗਿਆ। ਇਸ ਮੌਕੇ ਤੇ ਬੀਐਸਐਫ ਤੇ ਪੁਲਿਸ ਦੇ ਦੀ ਹਾਜ਼ਰੀ ਵਿੱਚ ਜਦੋਂ ਦੋਵੇਂ ਪੈਕਟ ਖੋਲੇ ਗਏ ਤਾਂ ਵੱਖ-ਵੱਖ ਪੀਲੇ ਪੈਕਟਾਂ ਵਿੱਚ ਵੱਖ-ਵੱਖ ਵਿਸਫੋਟਕ ਸਮਗਰੀ ਅਤੇ ਅਸਲੇ ਦੀ ਪੈਕਿੰਗ ਕੀਤੀ ਹੋਈ ਸੀ ਜਿਸ ਦਾ ਵਜ਼ਨ ਸੱਤ ਕਿਲੋ ਦੇ ਕਰੀਬ ਸੀ। ਇਹਨਾਂ ਪੈਕਟਾਂ ਵਿੱਚੋਂ 3 ਪਿਸਤੌਲ 1 ਮਾਰਕ ਬੈਰੇਟਾ ਯੂਐਸਏ ਨਾਲ 01 ਪਿਸਤੌਲ, 2 ਪਿਸਤੌਲ ਸਥਾਨਕ ਤੌਰ ‘ਤੇ ਸਟਾਰ ਮਾਰਕ ,8 ਪਿਸਟਲ ਮੈਗਜ਼ੀਨ,171 ਰਾਉਂਦ (9mm,02 ਐਨਓਐਸ 9 ਵੋਲਟ ਬੈਟਰੀ,12 NOA AA ਬੈਟਰੀਆਂ. (09 ਤੋਸ਼ੀਬਾ 03 ਪਾਵਰ ਪਲੱਸ, 5 ਗ੍ਰੇਨੇਡ.2 ਰਿਮੋਟਸ, 2 ਬੈਟਰੀ ਚਾਰਜਰ ਆਦਿ ਸਮਗਰੀ ਬਰਾਮਦ ਕੀਤੀ ਗਈ। ਇਸ ਸਬੰਧੀ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਨੇ ਦੱਸਿਆ ਕਿ ਬੀਐਸਐਫ ਦੀ 117 ਬਟਾਲੀਅਨ ਵੱਲੋਂ ਕਣਕ ਦੀ ਕਟਾਈ ਹੋ ਰਹੀ ਖੇਤਾਂ ਵਿੱਚੋਂ ਸਮੱਗਰੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।



