Punjab

ਪੰਜਾਬ ਮੰਤਰੀ ਮੰਡਲ ‘ਚ ਵੱਡਾ ਫੇਰਬਦਲ, ਈਟੀਓ ਤੋਂ ਵਾਪਸ ਲਿਆ ਬਿਜਲੀ ਵਿਭਾਗ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 19 ਅਗਸਤ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਬਿਜਲੀ ਵਿਭਾਗ ਵੀ ਮਿਲ ਗਿਆ ਹੈ। ਲੁਧਿਆਣਾ ਦੀ ਉਪ ਚੋਣ ਜਿੱਤਣ ਬਾਅਦ ਮਾਨ ਕੈਬਨਿਟ ਵਿਚ ਮੰਤਰੀ ਬਣੇ ਸੰਜੀਵ ਅਰੋੜਾ ਨੂੰ ਚਾਰ ਮਹੱਤਵਪੂਰਨ ਵਿਭਾਗ ਮਿਲ ਗਏ ਹਨ, ਜਦਕਿ ਹਰਭਜਨ ਸਿੰਘ ਈਟੀਓ ਕੋਲ੍ਹ ਹੁਣ ਕੇਵਲ ਇੱਕ ਵਿਭਾਗ ਲੋਕ ਨਿਰਮਾਣ ਵਿਭਾਗ ਰਹਿ ਗਿਆ ਹੈ। ਦਿਲਚਸਪ ਗੱਲ ਹੈ ਕਿ ਹਰਭਜਨ ਸਿੰਘ ਈਟੀਓ ਨੇ ਸੋਮਵਾਰ ਨੂੰ ਬਿਜਲੀ ਕਾਮਿਆਂ ਦੀ ਮੰਗਾਂ ਨੂੰ ਲੈ ਕੇ ਦਿਨ ਵਿਚ ਮੁਲਾਜ਼ਮ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਪਰ ਬਾਅਦ ਦੁਪਹਿਰ ਉਨ੍ਹਾਂ ਤੋ ਵਿਭਾਗ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ। ਸੰਜੀਵ ਅਰੋੜਾ ਕੋਲ ਚਾਰ ਮਹੱਤਵਪੂਰਨ ਵਿਭਾਗ ਇੰਡਸਟਰੀ ਅਤੇ ਕਾਮਰਸ, ਇਨਵੈਸਟਮੈਂਟ ਪ੍ਰੋਮੋਸ਼ਨ,ਪ੍ਰਵਾਸੀ ਭਾਰਤੀ ਮਾਮਲੇ ਅਤੇ ਪਾਵਰ (ਬਿਜਲੀ) ਹੋ ਗਏ ਹਨ। ਦੱਸਿਆ ਜਾਂਦਾ ਹੈ ਕਿ ਪਿਛਲੇ ਦਿਨਾਂ ਦੌਰਾਨ ਅਰੋੜਾ ਨੇ ਇੰਡਸਟਰੀ ਨਾਲ ਜੁੜੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਸਨ,ਜਿੱਥੇ ਉਦਯੋਗਪਤੀਆਂ ਨੇ ਬਿਜਲੀ ਨਾਲ ਜੁੜੇ ਮੁੱਦੇ ਚੁੱਕੇ ਸਨ।

Related Articles

Leave a Reply

Your email address will not be published. Required fields are marked *

Back to top button