Punjab

ਪੰਜਾਬ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀ ਅਰਨੀਵਾਲਾ ਦੇ ਚੇਅਰਮੈਨ ਸੰਧੂ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼, ਸੁਪਰਵਾਈਜ਼ਰ ਦੀ ਕੁੱਟਮਾਰ ਦਾ ਮਾਮਲਾ

ਇੱਕ ਵੱਡਾ ਸਿਆਸਤਦਾਨ ਬਚਾ ਰਿਹੈ ਚੇਅਰਮੈਨ ਕੁਲਦੀਪ ਸੰਧੂ ਨੂੰ- ਸੁਪਰਵਾਈਜ਼ਰ ਗੌਰਵ ਮੌਂਗਾ ਦਾ ਵੱਡਾ ਦੋਸ਼ 

ਚੰਡੀਗੜ੍ਹ, 16 ਮਈ 2025- ਪੰਜਾਬ ਮੰਡੀ ਬੋਰਡ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਅਰਨੀਵਾਲਾ ਕੁਲਦੀਪ ਸਿੰਘ ਸੰਧੂ ਨੂੰ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਿਸ਼ ਪੰਜਾਬ ਸਰਕਾਰ ਨੂੰ ਕੀਤੀ ਗਈ ਹੈ। ਇਸ ਸਬੰਧੀ ਇੱਕ ਪੱਤਰ ਵੀ ਮੰਡੀ ਬੋਰਡ ਦੇ ਡਿਪਟੀ ਜਨਰਲ ਮੈਨੇਜਰ (ਮ)/ ਸਕੱਤਰ ਮੰਡੀ ਬੋਰਡ ਵੱਲੋਂ ਸੁਪਰਡੈਂਟ ਗਰੇਡ-1, ਪੰਜਾਬ ਸਰਕਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਮੰਡੀ ਸ਼ਾਖਾ ਚੰਡੀਗੜ੍ਹ ਨੂੰ ਭੇਜਿਆ ਗਿਆ ਹੈ। ਸੁਪਰਡੰਟ ਗਰੇਡ-1 (ਪੰਜਾਬ ਸਰਕਾਰ), ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਮੰਡੀ ਸ਼ਾਖਾ) ਨੂੰ ਭੇਜੇ ਆਪਣੇ ਪੱਤਰ ਵਿੱਚ ਪੰਜਾਬ ਮੰਡੀ ਬੋਰਡ ਨੇ ਲਿਖਿਆ ਹੈ ਕਿ “ਕੁਲਦੀਪ ਸਿੰਘ ਸੰਧੂ ਪੁੱਤਰ ਖਜਾਨ ਸਿੰਘ ਵਾਸੀ ਪਿੰਡ ਕੰਧਵਾਲਾ ਹਾਜਰਖਾਂ, ਥਾਣਾ ਅਰਨੀਵਾਲਾ ਜ਼ਿਲ੍ਹਾ ਫ਼ਾਜ਼ਿਲਕਾ, ਮਾਰਕੀਟ ਕਮੇਟੀ ਅਰਨੀਵਾਲਾ ਵਿਖੇ ਬਤੌਰ ਚੇਅਰਮੈਨ ਕੰਮ ਕਰ ਰਿਹਾ ਹੈ। ਇੰਨਾ ਨੂੰ (ਕੁਲਦੀਪ ਸਿੰਘ ਸੰਧੂ) ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਨੰ: 01/01/2023-ਮ- 5/6165 ਮਿਤੀ: 23.08.2023 ਰਾਹੀਂ ਧਾਰਾ12(2Xc)(iii) ਤਹਿਤ ਤੋਲਾ ਕੈਟਾਗਰੀ ਵਿਚ ਮਾਰਕੀਟ ਕਮੇਟੀ, ਅਰਨੀਵਾਲਾ ਦਾ ਮੈਂਬਰ ਅਤੇ ਐਕਟ ਦੀ ਧਾਰਾ 16(1) ਤਹਿਤ ਚੇਅਰਮੈਨ ਨਾਮਜ਼ਦ ਕੀਤਾ ਗਿਆ ਸੀ। ਆਪਣੇ ਪੱਤਰ ਵਿੱਚ ਮੰਡੀ ਬੋਰਡ ਨੇ ਅੱਗੇ ਲਿਖਿਆ ਹੈ ਕਿ, ਚੇਅਰਮੈਨ ਵੱਲੋਂ ਮਾਰਕੀਟ ਕਮੇਟੀ ਅਰਨੀਵਾਲਾ ਵਿਖੇ ਤਾਇਨਾਤ ਮੰਡੀ ਸੁਪਰਵਾਈਜ਼ਰ ਗੌਰਵ ਮੌਂਗਾ ਪੁੱਤਰ ਸਵ. ਗਿਰਧਾਰੀ ਲਾਲ ਵਾਸੀ ਕ੍ਰਿਸ਼ਨਾ ਨਗਰ ਮਲੋਟ, ਸ੍ਰੀ ਮੁਕਤਸਰ ਸਾਹਿਬ ਨੂੰ  27 ਅਪ੍ਰੈਲ 2025 ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਕੁੱਟਮਾਰ ਕੀਤੀ ਗਈ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ ਗਿਆ। ਸਬੰਧਿਤ ਸੁਪਰਵਾਈਜ਼ਰ ਗੌਰਵ ਮੌਂਗਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਅਰਨੀਵਾਲਾ ਵਿਖੇ ਚੇਅਰਮੈਨ ਮਾਰਕੀਟ ਕਮੇਟੀ ਅਰਨੀਵਾਲਾ ਵਿਰੁੱਧ ਐਫ.ਆਈ.ਆਰ ਨੰ: 52 ਮਿਤੀ: 27.04.2025 ਨੂੰ ਦਰਜ ਕੀਤੀ ਗਈ ਹੈ। ਕੁਲਦੀਪ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਅਰਨੀਵਾਲਾ ਦੇ ਕੇਸ ਵਿੱਚ ਲਈ ਕਾਨੂੰਨੀ ਸਲਾਹਕਾਰ ਪੰਜਾਬ ਮੰਡੀ ਬੋਰਡ ਪਾਸੋਂ ਪ੍ਰਾਪਤ ਹੋਈ ਲੀਗਲ ਰਾਏ ਅਨੁਸਾਰ Removal of members ਸਬੰਧੀ ਐਕਟ ਵਿੱਚ ਦਰਜ ਉਪਬੰਧ ਦਾ ਮੂਲ ਰੂਪਾਂਤਰਨ ਹੇਠ ਲਿਖੇ ਅਨੁਸਾਰ ਹੈ:- (15. Removal of members The State Government may by notification remove any member if, in its opinion, he has been guilty of misconduct or neglect of duty or has lost the qualification on the strength of which he was appointed: provided that before the State Government notify the removal of a member under this section. The reasons for his proposed removal, shall be communicated to the member concerned and he shall be given an opportunity of tendering an explanation in writing.)

ਆਪਣੇ ਪੱਤਰ ਵਿੱਚ ਅੱਗੇ ਮੰਡੀ ਬੋਰਡ ਨੇ ਲਿਖਿਆ ਹੈ ਕਿ ਉਪਰੋਕਤ ਹਲਾਤਾਂ ਦੇ ਮੱਦੇਨਜ਼ਰ ਅਤੇ ਕਾਨੂੰਨੀ ਸਲਾਹਕਾਰ ਵੱਲੋਂ ਦਿੱਤੀ ਗਈ ਲੀਗਲ ਰਾਏ ਨੂੰ ਧਿਆਨ ਵਿੱਚ ਰੱਖਦੇ ਹੋਏ ਚੇਅਰਮੈਨ ਕੁਲਦੀਪ ਸਿੰਘ ਸੰਧੂ ਵਿਰੁੱਧ ਐਕਟ ਦੀ ਧਾਰਾ-15 ਅਨੁਸਾਰ ਕਾਰਵਾਈ ਅਮਲ ਵਿਚ ਲਿਆਉਣ ਦੀ ਸੁਪਰਡੰਟ ਗਰੇਡ-1 (ਪੰਜਾਬ ਸਰਕਾਰ), ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਮੰਡੀ ਸ਼ਾਖਾ) ਨੂੰ ਸ਼ਿਫਾਰਿਸ ਕੀਤੀ ਜਾਂਦੀ ਹੈ। ਮਾਰਕੀਟ ਕਮੇਟੀਆਂ ਵਿੱਚ ਚੇਅਰਮੈਨਾਂ ਦੀ ਨਾਮਜ਼ਦਗੀ ਅਤੇ ਹਟਾਉਣ ਸਬੰਧੀ ਕਾਰਵਾਈ ਪੰਜਾਬ ਸਰਕਾਰ ਪੱਧਰ ‘ਤੇ ਕੀਤੀ ਜਾਂਦੀ ਹੈ।

ਪੰਜਾਬ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀ ਅਰਨੀਵਾਲਾ ਦੇ ਚੇਅਰਮੈਨ ਸੰਧੂ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼, ਸੁਪਰਵਾਈਜ਼ਰ ਦੀ ਕੁੱਟਮਾਰ ਦਾ ਮਾਮਲਾ

Related Articles

Leave a Reply

Your email address will not be published. Required fields are marked *

Back to top button