ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ 136 ਯੂਨਿਟਾਂ ਨੂੰ ਨੋਟਿਸ ਕੀਤੇ ਜਾਰੀ, ਤਿੰਨ ਦਿਨਾਂ ’ਚ ਸਪਸ਼ਟੀਕਰਨ ਨਾ ਦੇਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ

ਪਟਿਆਲਾ, 2 ਅਗਸਤ : ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀਪੀਸੀਬੀ) ਨੇ ਵਾਤਾਵਰਣ ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ ਉਦਯੋਗਿਕ ਇਕਾਈਆਂ ਅਤੇ ਸੰਸਥਾਵਾਂ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੋਰਡ ਨੇ 136 ਉਦਯੋਗਿਕ ਇਕਾਈਆਂ, ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਇਕਾਈਆਂ ਅਤੇ ਅਧਿਕਾਰੀਆਂ ਦੁਆਰਾ ਉਨ੍ਹਾਂ ਦੇ ਐਫਲੂਐਂਟ ਟ੍ਰੀਟਮੈਂਟ ਪਲਾਂਟ (ਈਟੀਪੀ), ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਅਤੇ ਹਵਾ ਪ੍ਰਦੂਸ਼ਣ ਕੰਟਰੋਲ ਡਿਵਾਈਸ ‘ਤੇ ਲਗਾਏ ਗਏ ਆਨਲਾਈਨ ਨਿਰੰਤਰ ਨਿਕਾਸ/ਐਫਲੂਐਂਟ ਨਿਗਰਾਨੀ ਪ੍ਰਣਾਲੀ (ਓਸੀਈਐਮਐਸ) ਨੂੰ ਆਨਲਾਈਨ ਮੋਡ ਵਿੱਚ ਨਹੀਂ ਚਲਾਇਆ ਜਾ ਰਿਹਾ ਸੀ। ਬੋਰਡ ਵਲੋਂ ਕਰਵਾਏ ਗਏ ਸਰਵੇ ਦੌਰਾਨ ਇਹ ਪਾਇਆ ਗਿਆ ਕਿ ਬਹੁਤ ਸਾਰੀਆਂ ਇਕਾਈਆਂ ਦੇ ਨਿਗਰਾਨੀ ਪ੍ਰਣਾਲੀਆਂ ਜਾਂ ਤਾਂ ਆਫਲਾਈਨ ਸਨ ਜਾਂ ਕੰਮ ਨਹੀਂ ਕਰ ਰਹੀਆਂ ਸਨ। ਇਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਵਾਤਾਵਰਣ ਵਿੱਚ ਛੱਡੇ ਜਾਣ ਵਾਲੇ ਪ੍ਰਦੂਸ਼ਕ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੇ ਹਨ।
ਆਨਲਾਈਨ ਨਿਗਰਾਨੀ ਲਾਜ਼ਮੀ, ਉਲੰਘਣਾ ‘ਤੇ ਹੋਵੇਗੀ ਕਾਰਵਾਈ



