
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 12 ਮਈ-ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਅਤੇ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ। ਅਣਜਾਣ ਲਿੰਕ ਜਾਂ ਅਣਪਛਾਤੇ ਨੰਬਰਾਂ ਤੋਂ ਆਏ ਸੁਨੇਹਿਆਂ ‘ਤੇ ਕਦੇ ਵੀ ਕਲਿਕ ਨਾ ਕਰੋ। ਸਾਵਧਾਨ ਰਹੋ, ਸੁਰੱਖਿਅਤ ਰਹੋ। ਸਾਈਬਰ ਹਮਲੇ ਦੇ ਮੱਦੇਨਜ਼ਰ ਪੰਜਾਬ ‘ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਪੰਜਾਬ ਪੁਲਿਸ ਇੰਡੀਆ ਨੇ ਆਪਣੇ ਐਕਸ ਹੈਂਡਲ ‘ਤੇ ਇਕ ਟਵੀਟ ਸਾਂਝਾ ਕਰ ਕੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਟਵੀਟ ‘ਚ ਲਿਖਿਆ ਹੈ- ਸਾਈਬਰ ਅਲਰਟ : ਪਾਕਿਸਤਾਨ ਆਧਾਰਿਤ ਮਾਲਵੇਅਰ ਖ਼ਤਰਾ। “Dance of the Hillary” ਨਾਂ ਵਾਲਾ ਇਕ ਖਤਰਨਾਕ ਮਾਲਵੇਅਰ ਪਾਕਿਸਤਾਨ ਆਧਾਰਤ ਹੈਕਰਾਂ ਵੱਲੋਂ ਭਾਰਤੀ ਯੂਜ਼ਰਾਂ ਨੂੰ WhatsApp, Facebook ਅਤੇ Email ਰਾਹੀਂ ਭੇਜਿਆ ਜਾ ਰਿਹਾ ਹੈ। ਇਹ ਮਾਲਵੇਅਰ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ ਅਤੇ ਨਿੱਜੀ ਡਾਟਾ ਚੁਰਾ ਸਕਦਾ ਹੈ ਅਤੇ ਤੁਹਾਡੇ ਡਿਵਾਈਸ ਨੂੰ ਰਿਮੋਟਲੀ ਕੰਟਰੋਲ ਵੀ ਕਰ ਸਕਦਾ ਹੈ। ਅਣਜਾਣ ਲਿੰਕ ਜਾਂ ਅਣਪਛਾਤੇ ਨੰਬਰਾਂ ਤੋਂ ਆਏ ਸੁਨੇਹਿਆਂ ‘ਤੇ ਕਦੇ ਵੀ ਕਲਿਕ ਨਾ ਕਰੋ। ਸਾਵਧਾਨ ਰਹੋ, ਸੁਰੱਖਿਅਤ ਰਹੋ।



