Punjab

ਪੰਜਾਬ ‘ਚ ਹੜ੍ਹ ਕੰਟਰੋਲ ਰੂਮ 24×7 ਸਰਗਰਮ, ਐਮਰਜੈਂਸੀ ‘ਚ ਮਿਲਾਓ ਇਹ ਨੰਬਰ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 28 ਅਗਸਤ 2025 (ਉਦੇ ਪੰਜਾਬ ਟੀਮ) – ਪੰਜਾਬ ਭਰ ਵਿੱਚ ਹੜ੍ਹਾਂ ਕਾਰਨ ਵਧ ਰਹੀਆਂ ਚੁਣੌਤੀਆਂ ਨੂੰ ਦੇਖਦਿਆਂ ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਹੜ੍ਹ ਕੰਟਰੋਲ ਰੂਮ ਦਿਨ-ਰਾਤ (24×7) ਤਿਆਰ ਹਨ। ਕਿਸੇ ਵੀ ਹੰਗਾਮੀ ਹਾਲਤ ਵਿੱਚ ਲੋਕ ਤੁਰੰਤ ਆਪਣੇ ਜ਼ਿਲ੍ਹੇ ਦੇ ਹੜ੍ਹ ਕੰਟਰੋਲ ਰੂਮ ਨਾਲ ਸੰਪਰਕ ਕਰ ਸਕਦੇ ਹਨ।
ਮੰਤਰੀ ਨੇ ਅਪੀਲ ਕੀਤੀ ਕਿ ਲੋਕ ਚੌਕਸ ਰਹਿਣ ਅਤੇ ਜੇ ਕਿਤੇ ਵੀ ਹੜ੍ਹ ਕਾਰਨ ਜਾਨ-ਮਾਲ ਨੂੰ ਖਤਰਾ ਪੈਦਾ ਹੋਵੇ ਤਾਂ ਬਿਨਾਂ ਸਮਾਂ ਗਵਾਏ ਨੰਬਰਾਂ ‘ਤੇ ਫ਼ੋਨ ਕਰਨ।

ਪੰਜਾਬ ਦੇ ਹੜ੍ਹ ਕੰਟਰੋਲ ਰੂਮਾਂ ਦੇ ਜ਼ਿਲ੍ਹਾ-ਵਾਰ ਨੰਬਰ:

ਲੁਧਿਆਣਾ – 0161-2433100

ਰੋਪੜ – 01881-221157

ਗੁਰਦਾਸਪੁਰ – 01874-266376, 18001801852

ਮਾਨਸਾ – 01652-229082

ਪਠਾਨਕੋਟ – 0186-2346944, 97791-02351

ਅੰਮ੍ਰਿਤਸਰ – 0183-2229125

ਤਰਨ ਤਾਰਨ – 01852-224107

ਹੁਸ਼ਿਆਰਪੁਰ – 01882-220412

ਜਲੰਧਰ – 0181-2224417, 94176-57802

ਐਸ.ਬੀ.ਐਸ ਨਗਰ – 01823-220645

ਸੰਗਰੂਰ – 01672-234196

ਪਟਿਆਲਾ – 0175-2350550, 2358550

ਐਸ.ਏ.ਐਸ ਨਗਰ – 0172-2219506

ਸ੍ਰੀ ਮੁਕਤਸਰ ਸਾਹਿਬ – 01633-260341

ਫਰੀਦਕੋਟ – 01639-250338

ਫਾਜ਼ਿਲਕਾ – 01638-262153

ਫਿਰੋਜ਼ਪੁਰ – 01632-245366

ਬਰਨਾਲਾ – 01679-233031

ਬਠਿੰਡਾ – 0164-2862100, 0164-2862101

ਕਪੂਰਥਲਾ – 01822-231990

ਫਤਹਿਗੜ੍ਹ ਸਾਹਿਬ – 01763-232838

ਮੋਗਾ – 01636-235206

ਮਾਲੇਰਕੋਟਲਾ – 01675-252003

ਸਰਕਾਰ ਦਾ ਭਰੋਸਾ:
ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਇਹ ਕੰਟਰੋਲ ਰੂਮ ਆਧੁਨਿਕ ਸੰਚਾਰ ਪ੍ਰਣਾਲੀਆਂ ਨਾਲ ਲੈਸ ਹਨ ਅਤੇ ਸਿਖਲਾਈ ਪ੍ਰਾਪਤ ਕਰਮਚਾਰੀ ਰਾਹਤ ਅਤੇ ਬਚਾਅ ਕਾਰਜਾਂ ‘ਤੇ ਫੌਰੀ ਤੌਰ ‘ਤੇ ਕਾਰਵਾਈ ਲਈ ਤੈਨਾਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਠੋਸ ਹੜ੍ਹ ਰੋਕਥਾਮ ਯੋਜਨਾਵਾਂ ਅਤੇ ਵਿਆਪਕ ਪ੍ਰੋਟੋਕੋਲ ਲਾਗੂ ਕੀਤੇ ਹਨ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਹੋ ਸਕੇ। ਯਾਦ ਰੱਖੋ: ਹੜ੍ਹ ਐਮਰਜੈਂਸੀ ਵਿੱਚ ਸਹਾਇਤਾ ਲਈ ਸਭ ਤੋਂ ਪਹਿਲਾਂ ਆਪਣੇ ਜ਼ਿਲ੍ਹੇ ਦੇ ਹੜ੍ਹ ਕੰਟਰੋਲ ਰੂਮ ਨੂੰ ਸੂਚਿਤ ਕਰੋ।

Related Articles

Leave a Reply

Your email address will not be published. Required fields are marked *

Back to top button